ਕੋਰੋਨਾ ਪੀੜਤ ਨੂੰ ਕੱਟਣ ਵਾਲੇ ਮੱਛਰਾਂ ਵੱਲੋਂ ਦੂਜੇ ਵਿਅਕਤੀ ਨੂੰ ਕੱਟਣ 'ਤੇ ਨਹੀਂ ਫੈਲ ਸਕਦਾ ਵਾਇਰਸ : ਅਧਿਐਨ

Monday, Jul 20, 2020 - 01:36 PM (IST)

ਕੋਰੋਨਾ ਪੀੜਤ ਨੂੰ ਕੱਟਣ ਵਾਲੇ ਮੱਛਰਾਂ ਵੱਲੋਂ ਦੂਜੇ ਵਿਅਕਤੀ ਨੂੰ ਕੱਟਣ 'ਤੇ ਨਹੀਂ ਫੈਲ ਸਕਦਾ ਵਾਇਰਸ : ਅਧਿਐਨ

ਵਾਸ਼ਿੰਗਟਨ (ਭਾਸ਼ਾ) : ਵਿਗਿਆਨੀਆਂ ਨੇ ਪਹਿਲੀ ਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਪੈਦਾ ਕਰਣ ਵਾਲਾ ਕੋਰੋਨਾ ਵਾਇਰਸ ਮੱਛਰਾਂ ਜ਼ਰੀਏ ਨਹੀਂ ਫੈਲ ਸਕਦਾ। ਇਸ ਨਾਲ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦਾ ਦਾਅਵਾ ਮਜਬੂਤ ਹੁੰਦਾ ਹੈ ਕਿ ਇਹ ਬੀਮਾਰੀ ਮਨੁੱਖਾਂ ਵਿਚ ਮੱਛਰਾਂ ਦੇ ਕੱਟਣ ਨਾਲ ਨਹੀਂ ਫੈਲਦੀ। ਸਾਇੰਟਿਫਿਕ ਰਿਪੋਰਟਸ ਸੋਧ ਪਤ੍ਰਿੱਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪਹਿਲੀ ਵਾਰ ਪ੍ਰਾਯੋਗਿਕ ਤੌਰ 'ਤੇ ਇਕੱਠੇ ਅੰਕੜੇ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਮੱਛਰਾਂ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਦੀ ਸਮਰੱਥਾ ਦੀ ਜਾਂਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : Huawei ਸਮੇਤ 4 ਚੀਨੀ ਕੰਪਨੀਆਂ ਕਰ ਰਹੀਆਂ ਭਾਰਤ ਦੀ ਜਾਸੂਸੀ! ਕੁੰਡਲੀ ਖੰਗਾਲਣ 'ਚ ਜੁਟੀ ਸਰਕਾਰ

ਅਮਰੀਕਾ ਦੇ ਕੰਸਾਸ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਅਤੇ ਸੋਧ ਪੱਤਰ ਦੇ ਸਾਥੀ ਲੇਖਕ ਸਟੀਫੇਨ ਹਿਗਸ ਨੇ ਕਿਹਾ, ਵਿਸ਼ਵ ਸਿਹਤ ਸੰਗਠਨ ਨੇ ਪੱਕੇ ਤੌਰ 'ਤੇ ਕਿਹਾ ਹੈ ਮੱਛਰਾਂ ਨਾਲ ਵਾਇਰਸ ਨਹੀਂ ਫੈਲ ਸਕਦਾ। ਅਸੀਂ ਜੋ ਅਧਿਐਨ ਕੀਤਾ ਹੈ ਉਸ ਵਿਚ ਇਸ ਦਾਅਵੇ ਨੂੰ ਪੁਸ਼ਟੀ ਕਰਣ ਲਈ ਪਹਿਲੀ ਵਾਰ ਪ੍ਰਮਾਣਿਕ ਤੌਰ 'ਤੇ ਅੰਕੜੇ ਪੇਸ਼ ਕੀਤੇ ਗਏ ਹਨ। ਯੂਨੀਵਰਸਿਟੀ ਦੇ ਜੈਵ ਸੁਰੱਖਿਆ ਖੋਜ ਸੰਸਥਾ ਵਿਚ ਹੋਏ ਅਧਿਐਨ ਅਨੁਸਾਰ ਵਾਇਰਸ ਮੱਛਰਾਂ ਦੀਆਂ 3 ਆਮ ਪ੍ਰਜਾਤੀਆਂ ਵਿਚ ਪ੍ਰਜਨਨ ਕਰ ਪਾਉਣ ਵਿਚ ਅਸਮਰਥ ਹੈ ਅਤੇ ਇਸ ਲਈ ਉਹ ਮੱਛਰਾਂ ਜ਼ਰੀਏ ਮਨੁੱਖਾਂ ਤੱਕ ਨਹੀਂ ਪਹੁੰਚ ਸਕਦਾ। ਵਿਗਿਆਨੀਆਂ ਅਨੁਸਾਰ ਜੇਕਰ ਕਿਸੇ ਪੀੜਤ ਵਿਅਕਤੀ ਨੂੰ ਮੱਛਰ ਕੱਟ ਲੈ ਉਦੋਂ ਵੀ ਵਿਅਕਤੀ ਦੇ ਖ਼ੂਨ ਵਿਚ ਮੌਜੂਦ ਕੋਰੋਨਾ ਵਾਇਰਸ ਮੱਛਰ ਦੇ ਅੰਦਰ ਜਿੰਦਾ ਨਹੀਂ ਰਹਿ ਸਕਦਾ ਇਸ ਲਈ ਉਸੇ ਮੱਛਰ ਦੁਆਰਾ ਕਿਸੇ ਦੂਜੇ ਵਿਅਕਤੀ ਨੂੰ ਕੱਟਣ 'ਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਨੌਕਰੀਆਂ ਘਟਣ ਦਾ ਖਦਸ਼ਾ, ਇਸ ਸੈਕਟਰ 'ਚ ਹੋ ਸਕਦੀ ਹੈ ਸਭ ਤੋਂ ਵੱਧ ਕਟੌਤੀ


author

cherry

Content Editor

Related News