ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਇਕ ਘਰ ''ਤੇ ਦਾਗਿਆ ਗਿਆ ਮੋਰਟਾਰ, 4 ਬੱਚਿਆਂ ਸਣੇ 5 ਦੀ ਮੌਤ

09/07/2023 5:27:18 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਬੁੱਧਵਾਰ ਨੂੰ ਇਕ ਘਰ ਵਿਚ ਮੋਰਟਾਰ ਗੋਲਾ ਫਟਣ ਕਾਰਨ ਇਕ ਪਰਿਵਾਰ ਦੇ 4 ਬੱਚਿਆਂ ਅਤੇ ਇਕ ਔਰਤ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਲੱਧਾ ਤਹਿਸੀਲ ਦੇ ਸ਼ਾਕਤੋਈ ਸਾਹੀਖੇਲ ਖੇਤਰ ਵਿਚ ਸਥਿਤ ਇਸ ਘਰ ਵਿਚ ਰਹਿਣ ਵਾਲੇ 2 ਹੋਰ ਲੋਕ ਵੀ ਜ਼ਖ਼ਮੀ ਹੋਏ।

ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਕਿਸੇ ਅਣਪਛਾਤੀ ਥਾਂ ਤੋਂ ਮੋਰਟਾਰ ਦਾ ਗੋਲਾ ਦਾਗਿਆ ਗਿਆ ਸੀ ਜੋ ਘਰ 'ਤੇ ਡਿੱਗਿਆ। ਪੁਲਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੀ ਹੈ।


cherry

Content Editor

Related News