ਇਰਾਕ ''ਚ ਮਾਰੇ ਗਏ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਭੇਜੀਆਂ ਜਾਣਗੀਆਂ ਭਾਰਤ

Monday, Apr 02, 2018 - 12:22 AM (IST)

ਬਗਦਾਦ— ਉੱਤਰੀ ਇਰਾਕ 'ਚ ਬੰਧਕ ਬਣਾ ਕੇ ਮਾਰੇ ਗਏ 38 ਭਾਰਤੀ ਮਜ਼ਦੂਰਾਂ ਦੀਆਂ ਲਾਸ਼ਾਂ ਭਾਰਤੀ ਅਧਿਕਾਰੀਆਂ ਨੂੰ ਸੌਂਪੀਆਂ ਜਾਣਗੀਆਂ। ਇਨ੍ਹਾਂ ਨੂੰ ਅੱਜ ਦੇਰ ਰਾਤ ਭਾਰਤ ਭੇਜਿਆ ਜਾਵੇਗਾ। ਭਾਰਤੀ ਰਾਜਦੂਤ ਪ੍ਰਦੀਪ ਸਿੰਘ ਨੇ ਕਿਹਾ ਕਿ ਲਾਸ਼ਾਂ ਨੂੰ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈ ਜਾਇਆ ਗਿਆ ਹੈ ਤੇ ਉਨ੍ਹਾਂ ਨੂੰ ਫੌਜ ਦੇ ਇਕ ਜਹਾਜ਼ 'ਚ ਭੇਜਿਆ ਜਾਵੇਗਾ ਤੇ ਇਹ ਜਹਾਜ਼ ਸ਼ਾਇਦ ਸੋਮਵਾਰ ਤੱਕ ਭਾਰਤ ਪਹੁੰਚੇਗਾ।
ਤਾਬੂਤਾਂ ਨੂੰ ਜਹਾਜ਼ 'ਤੇ ਚੜਾਏ ਜਾਣ 'ਤੇ ਭਾਰਤ ਦੇ ਵਿਦੇਸ਼ ਮੰਤਰੀ ਵੀ.ਕੇ. ਸਿੰਘ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਸਿੰਘ ਨੇ ਅੱਤਵਾਦੀਆਂ ਦੀ ਨਿੰਦਾ ਕੀਤੀ ਤੇ ਅੱਤਵਾਦੀਆਂ ਦੇ ਖਿਲਾਫ ਲੜਾਈ 'ਚ ਆਪਣੀ ਸਰਕਾਰ ਦੇ ਰੁਖ ਨੂੰ ਜ਼ਾਹਿਰ ਕੀਤਾ। ਆਈ.ਐਸ. ਨੂੰ ਬੇਹੱਦ ਖਤਰਨਾਕ ਸੰਗਠਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਨਾਗਰਿਕ ਆਈ.ਐਸ. ਦੀਆਂ ਗੋਲੀਆਂ ਦੇ ਸ਼ਿਕਾਰ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹਰ ਤਰ੍ਹਾਂ ਨਾਲ ਅੱਤਵਾਦ ਦੇ ਖਿਲਾਫ ਹਾਂ। ਜ਼ਿਕਰਯੋਗ ਹੈ ਕਿ 2014 'ਚ ਉੱਤਰੀ ਮੋਸੂਲ ਸ਼ਹਿਰ 'ਤੇ ਕਬਜ਼ਾ ਕਰਨ ਦੇ ਤੁਰੰਤ ਬਾਅਦ ਆਈ.ਐਸ. ਨੇ ਇਨ੍ਹਾਂ ਮਜ਼ਦੂਰਾਂ ਨੂੰ ਅਗਵਾ ਕਰ ਲਿਆ ਸੀ।


Related News