ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਬੱਸ ''ਚ ਹੁੰਦਾ ਰਿਹਾ ਇਹ ਗਲਤ ਕੰਮ ਪਰ...

08/23/2017 9:26:31 AM


ਮੋਰੱਕੋ—ਇੱਥੋਂ ਦੀ ਇਕ ਸਰਕਾਰੀ ਬੱਸ 'ਚ ਇਕ ਮਾਨਸਿਕ ਰੂਪ ਤੋਂ ਕਮਜ਼ੋਰ ਕੁੜੀ ਦਾ ਕੁੱਝ ਮੁੰਡਿਆਂ ਨੇ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਬੱਸ 'ਚ ਬੈਠੇ ਲੋਕ ਚੁੱਪਚਾਪ ਇਹ ਸਭ ਦੇਖਦੇ ਰਹੇ ਅਤੇ ਡਰਾਈਵਰ ਨੇ ਵੀ ਬੱਸ ਨਾ ਰੋਕੀ। 20 ਅਗਸਤ ਦੀ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੁਲਸ ਨੇ 6 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ। ਵੀਡੀਓ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮੁੰਡਿਆਂ ਨੇ ਇਕ ਕੁੜੀ ਨੂੰ ਫੜਿਆ ਹੈ ਅਤੇ ਉਸ ਦੇ ਮੂੰਹ 'ਚ ਕੱਪੜਾ ਪਾ ਕੇ ਵਾਰ-ਵਾਰ ਸਭ ਨੇ ਜਿਨਸੀ ਸ਼ੋਸ਼ਣ ਕੀਤਾ। ਉਨ੍ਹਾਂ ਨੇ ਅਰਬੀ ਭਾਸ਼ਾ 'ਚ ਕੁੜੀ ਨੂੰ ਗਾਲ੍ਹਾਂ ਵੀ ਕੱਢੀਆਂ। ਵੀਡੀਓ ਸਾਹਮਣੇ ਆਉਣ ਮਗਰੋਂ ਲੋਕਾਂ ਨੇ ਸਖਤ ਸ਼ਬਦਾਂ 'ਚ ਇਸ ਦਾ ਵਿਰੋਧ ਕੀਤਾ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਘਟਨਾਵਾਂ ਕਈ ਦੇਸ਼ਾਂ 'ਚ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਲੱਗਦਾ ਹੈ ਕਿ ਇਨਸਾਨਾਂ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ।


Related News