ਵੱਡਾ ਹਾਦਸਾ; ਫਲਾਈਓਵਰ ਤੋਂ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ

Monday, May 20, 2024 - 10:20 AM (IST)

ਵੱਡਾ ਹਾਦਸਾ; ਫਲਾਈਓਵਰ ਤੋਂ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਸੋਮਵਾਰ ਤੜਕੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਯਾਤਰੀਆਂ ਨਾਲ ਭਰੀ ਇਕ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਜਾਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਅਤੇ 40 ਹੋਰ ਲੋਕ ਜ਼ਖ਼ਮੀ ਹੋ ਗਏ। ਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਨੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਬਰੇਲੀ ਦੇ ਹਸਪਤਾਲਾਂ ਦਾ ਦੌਰਾ ਕੀਤਾ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਤੜਕੇ ਕਰੀਬ ਸਾਢੇ ਤਿੰਨ ਵਜੇ ਇਕ ਬੱਸ ਫਤਿਹਗੰਜ ਥਾਣਾ ਖੇਤਰ ਵਿਚ ਇਕ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਬੱਸ ਦਿੱਲੀ ਤੋਂ ਸਵਾਰੀਆਂ ਲੈ ਕੇ ਬਰੇਲੀ ਆ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਬੱਸ ਬੇਕਾਬੂ ਹੋ ਕੇ ਫਤਿਹਗੰਜ ਥਾਣਾ ਖੇਤਰ ਦੇ ਇਕ ਫਲਾਈਓਵਰ ਤੋਂ ਡਿੱਗ ਗਈ, ਜਿਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕਰੀਬ ਦੋ ਦਰਜਨ ਯਾਤਰੀ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- 'ਆਪ' ਨੂੰ ਚੁਣੌਤੀ ਮੰਨਦੀ ਹੈ BJP, ਸਾਨੂੰ ਕੁਚਲਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ' : CM ਕੇਜਰੀਵਾਲ

ਰਵਿੰਦਰ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਮੇਰਠ ਵਾਸੀ ਪ੍ਰੇਮ ਕਿਸ਼ਨ (40) ਦੇ ਰੂਪ ਵਿਚ ਹੋਈ ਹੈ। ਫਿਲਹਾਲ ਜ਼ਖ਼ਮੀਆਂ ਨੂੰ ਬਰੇਲੀ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫਲਾਈਓਵਰ ਤੋਂ ਡਿੱਗੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਕੁਝ ਸਵਾਰੀਆਂ ਉਸ ਵਿਚ ਫਸ ਗਈਆਂ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਫਸੇ ਯਾਤਰੀਆਂ ਨੂੰ ਬਚਾਇਆ।

ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News