ਮੋਰੱਕੋ ਦੇ ਸ਼ਾਹ ਨੇ ਚੋਣਾਂ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਦਾ ਕੀਤਾ ਐਲਾਨ
Saturday, Sep 11, 2021 - 08:40 PM (IST)
ਰਬਾਤ - ਮੋਰੱਕੋ ਦੇ ਸ਼ਾਹ ਮੁਹੰਮਦ ਛੇਵੇਂ ਨੇ ਉਦਾਰਵਾਦੀ ਨੈਸ਼ਨਲ ਰੈਲੀ ਆਫ ਇੰਡੀਪੈਂਡੈਂਟਸ ਪਾਰਟੀ (ਆਰ.ਐੱਨ.ਆਈ.) ਦੇ ਅਜ਼ੀਜ਼ ਅਖੰਨੌਚ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੇ ਗਠਨ ਦੀ ਜ਼ਿੰਮੇਦਾਰੀ ਸੌਂਪੀ ਹੈ। ਅਖੰਨੌਚ ਦੀ ਨਿਯੁਕਤੀ ਦਾ ਐਲਾਨ ਉੱਤਰੀ ਅਫਰੀਕੀ ਦੇਸ਼ ਵਿੱਚ ਸੰਸਦੀ ਚੋਣਾਂ ਦੇ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਹੋਈ। ਉਹ ਨਿਵਰਤਮਾਨ ਪ੍ਰਧਾਨਮੰਤਰੀ ਇਸਲਾਮਿਸਟ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ (ਪੀ.ਜੇ.ਡੀ.) ਦੇ ਸਾਦ ਅਦੀਨ ਅਲ ਓਥਮਾਨੀ ਦੀ ਜਗ੍ਹਾ ਲੈਣਗੇ। ਨਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਹ ਦੇ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਗਠਨ ਲਈ ਸੰਭਾਵਿਕ ਗਠਜੋੜ ਸਾਥੀਆਂ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਪੀ.ਜੇ.ਡੀ. ਸ਼ਾਮਲ ਨਹੀਂ ਹੋਵੇਗੀ। ਚੋਣਾਂ ਵਿੱਚ ਆਰ.ਐੱਨ.ਆਈ. ਨੇ 25 ਫ਼ੀਸਦੀ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਸਾਬਕਾ ਖੇਤੀ ਮੰਤਰੀ ਅਖੰਨੌਚ ਇੱਕ ਅਰਬਪਤੀ ਹਨ ਅਤੇ ਮੋਰੱਕੋ ਦੇ ਅਮੀਰ ਲੋਕਾਂ ਵਿੱਚੋਂ ਇੱਕ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।