ਫਰਾਂਸ ''ਚ 10 ਲੱਖ ਤੋਂ ਵੱਧ ਲੋਕ ਸੜਕਾਂ ''ਤੇ, ਪੈਨਸ਼ਨ ਸੁਧਾਰਾਂ ਦਾ ਕਰ ਰਿਹੇ ਵਿਰੋਧ (ਤਸਵੀਰਾਂ)

03/24/2023 10:27:45 AM

ਪੈਰਿਸ (ਵਾਰਤਾ): ਫਰਾਂਸ ਵਿਚ ਪੈਨਸ਼ਨ ਸੁਧਾਰਾਂ ਦੇ ਵਿਰੋਧ ਵਿਚ 10 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਹਨ। ਫਰਾਂਸੀਸੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ ਦੇਸ਼ ਭਰ 'ਚ ਪੈਨਸ਼ਨ ਸੁਧਾਰ ਖ਼ਿਲਾਫ਼ ਹੋਏ ਪ੍ਰਦਰਸ਼ਨਾਂ 'ਚ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ, ਜਦਕਿ ਯੂਨੀਅਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ 'ਚ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਫਰਾਂਸ 'ਚ ਵੀਰਵਾਰ ਨੂੰ 10 ਲੱਖ 89 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਜੋ ਕਿ 15 ਮਾਰਚ ਨੂੰ ਕੀਤੇ ਪ੍ਰਦਰਸ਼ਨ ਤੋਂ ਦੁੱਗਣਾ ਹੈ। ਹਾਲਾਂਕਿ, ਇਹ 19, 31 ਜਨਵਰੀ ਅਤੇ 7 ਮਾਰਚ ਦੇ ਪ੍ਰਦਰਸ਼ਨਾਂ ਤੋਂ ਘੱਟ ਸੀ। 

PunjabKesari

ਮੋਂਡੇ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਲਗਭਗ 12 ਲੱਖ ਸੀ। ਮੀਡੀਆ ਰਿਪੋਰਟਾਂ ਅਨੁਸਾਰ ਫਰਾਂਸ ਦੇ ਸਭ ਤੋਂ ਵੱਡੇ ਸੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਵਿੱਚ ਰਿਕਾਰਡ 35 ਲੱਖ ਲੋਕਾਂ ਨੇ ਹਿੱਸਾ ਲਿਆ। ਪੁਲਸ ਮੁਤਾਬਕ ਪੈਰਿਸ ਵਿੱਚ ਕਰੀਬ ਇੱਕ ਲੱਖ 20 ਹਜ਼ਾਰ ਲੋਕ ਇਕੱਠੇ ਹੋਏ ਅਤੇ ਯੂਨੀਅਨਾਂ ਮੁਤਾਬਕ ਅੱਠ ਲੱਖ ਲੋਕ ਇਕੱਠੇ ਹੋਏ। ਰਿਪੋਰਟ ਮੁਤਾਬਕ ਪ੍ਰਦਰਸ਼ਨ ਦੌਰਾਨ ਫਰਾਂਸ ਦੀ ਰਾਜਧਾਨੀ 'ਚ ਗੈਰ ਗੋਰ ਸਮੂਹ ਦੇ ਕੱਟੜਪੰਥੀਆਂ ਅਤੇ ਪੁਲਸ ਅਧਿਕਾਰੀਆਂ ਵਿਚਾਲੇ ਝੜਪਾਂ ਹੋਈਆਂ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ, ਮੌਕੇ 'ਤੇ ਵਾਟਰ ਕੈਨਨ ਵੀ ਦੇਖੇ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਸੰਸਦ ਨੇ ਚੁੱਕਿਆ ਅਹਿਮ ਕਦਮ, ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 'ਟਿਕਟਾਕ' 'ਤੇ ਲਗਾਈ ਪਾਬੰਦੀ

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਸ਼ਾਮ ਤੱਕ ਦੇਸ਼ ਭਰ 'ਚ 80 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਇਸ ਦੌਰਾਨ ਕਰੀਬ 120 ਪੁਲਸ ਅਧਿਕਾਰੀ ਜ਼ਖਮੀ ਹੋਏ। ਬ੍ਰੌਡਕਾਸਟਰ BFMTV ਦੇ ਅਨੁਸਾਰ ਫਰਾਂਸ ਦੀਆਂ ਪ੍ਰਮੁੱਖ ਯੂਨੀਅਨਾਂ ਨੇ ਪੈਨਸ਼ਨ ਸੁਧਾਰਾਂ ਖ਼ਿਲਾਫ਼ 28 ਮਾਰਚ ਨੂੰ 10ਵੇਂ ਦੇਸ਼ ਵਿਆਪੀ ਵਿਰੋਧ ਦਾ ਐਲਾਨ ਕੀਤਾ ਹੈ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫਰਾਂਸ ਦੀ ਪ੍ਰਧਾਨ ਮੰਤਰੀ ਐਲੀਜ਼ਾਬੇਥ ਬੋਰਨ ਨੇ ਟਵੀਟ ਕੀਤਾ ਕਿ ਅਸੀਂ ਅੱਜ ਜੋ ਹਿੰਸਾ ਅਤੇ ਨੁਕਸਾਨ ਦੇਖਿਆ ਹੈ, ਉਹ ਅਸਵੀਕਾਰਨਯੋਗ ਹੈ। ਮੈਂ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News