ਸੀਰੀਆ ''ਚ 1 ਕਰੋੜ ਤੋਂ ਵੱਧ ਲੋਕਾਂ ਨੂੰ ਹੈ ਮਦਦ ਦੀ ਲੋੜ: ਸੰਯੁਕਤ ਰਾਸ਼ਟਰ

10/31/2017 12:40:25 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਮਨੁੱਖੀ ਮਦਦ ਮੁਖੀ ਨੇ ਕਿਹਾ ਹੈ ਕਿ ਸੀਰੀਆ ਵਿਚ 1 ਕਰੋੜ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਹਾਲੇ ਵੀ ਮਨੁੱਖੀ ਮਦਦ ਦੀ ਲੋੜ ਹੈ। ਇਨ੍ਹਾਂ ਵਿਚ ਲੱਗਭਗ ਅੱਧੇ ਲੋਕ ਉਹ ਹਨ, ਜੋ ਆਪਣਾ ਘਰ ਛੱਡ ਕੇ ਜਾ ਚੁੱਕੇ ਹਨ ਅਤੇ ਭੋਜਨ, ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਤੋਂ ਵਾਂਝੇ ਹਨ। ਉਨ੍ਹਾਂ ਲੋਕਾਂ ਨੂੰ ਇਸ ਮਨੁੱਖੀ ਮਦਦ ਦੀ ''ਬਹੁਤ ਲੋੜ'' ਹੈ। ਮਾਰਕ ਲੋਕੋਕ ਨੇ ਸੁਰੱਖਿਆ ਪਰੀਸ਼ਦ ਨੂੰ ਦੱਸਿਆ ਕਿ ਦੇਸ਼ ਦੇ ਅੰਦਰ ਹੀ ਲੰਬੇ ਸਮੇਂ ਤੋਂ ਵਿਸਥਾਪਿਤ ਚੱਲ ਰਹੇ ਸੀਰੀਆਈ ਲੋਕਾਂ ਦੀ ਗਿਣਤੀ 63 ਲੱਖ ਤੋਂ ਘੱਟ ਕੇ 61 ਲੱਖ ਰਹਿ ਗਈ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵੇਂ ਵਿਸਥਾਪਿਤਾਂ ਦਾ ਪੱਧਰ ਹਾਲੇ ਵੀ ਜ਼ਿਆਦਾ ਹੈ। 
ਜਨਵਰੀ ਤੋਂ ਸਤੰਬਰ ਵਿਚਕਾਰ 18 ਲੱਖ ਲੋਕਾਂ ਨੂੰ ਕਥਿਤ ਰੂਪ ਵਿਚ ਆਪਣੇ ਘਰ ਛੱਡਣ ਲਈ ਮਜ਼ਬੂਰ ਕੀਤਾ ਗਿਆ। ਜੌਰਡਨ ਦੇ ਅਮਾਨ ਵੀਡੀਓ ਕਾਨਫਰੇਸਿੰਗ ਜ਼ਰੀਏ ਉਨ੍ਹਾਂ ਨੇ ਕਿਹਾ ਕਿ ਨਵੰਬਰ 2016 ਵਿਚ ਉਹ ਮੁਹਿੰਮ ਸ਼ੁਰੂ ਹੋਈ ਸੀ, ਜਿਸ ਵਿਚ ਰੱਕਾ ਸ਼ਹਿਰ ਤੋਂ ਇਸਲਾਮਿਕ ਸਟੇਟ ਨੂੰ ਬਾਹਰ ਕੀਤਾ ਗਿਆ ਸੀ। ਉਦੋਂ ਤੋਂ ਹੀ ਹਮਲਿਆਂ ਅਤੇ ਸੰਘਰਸ਼ਾਂ ਕਾਰਨ 4,36,000 ਲੋਕ ਹੋਰ ਸਥਾਨਾਂ 'ਤੇ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਘੱਟ ਤੋਂ ਘੱਟ 30 ਲੱਖ ਲੋਕ ਅਜਿਹੇ ਦੂਰ ਸਥਾਨਾਂ 'ਤੇ ਹਨ, ਜਿੱਥੇ ਮਨੁੱਖੀ ਜ਼ਰੂਰਤਾਂ ਸੰਬੰਧੀ ਸਮੱਗਰੀ ਪਹੁੰਚਾਉਣ ਵਿਚ ਸੰਯੁਕਤ ਰਾਸ਼ਟਰ ਨੂੰ ਮੁਸ਼ਕਲ ਚੁਣੌਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News