ਰੂਸ ''ਚ ਕੋਰੋਨਾ ਵਾਇਰਸ ਦੇ 9 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ

Saturday, May 29, 2021 - 05:27 PM (IST)

ਰੂਸ ''ਚ ਕੋਰੋਨਾ ਵਾਇਰਸ ਦੇ 9 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ

ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 9,289 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਟਿਡਾਂ ਦੀ ਕੁੱਲ ਗਿਣਤੀ 50,53,748 ਹੋ ਗਈ। ਇਸ ਦੇ ਪਹਿਲੇ ਦਿਨ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ 'ਚ 9,252 ਨਵੇਂ ਮਾਮਲੇ ਸਾਹਮਣੇ ਆਏ ਸਨ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ 85 ਖੇਤਰਾਂ ਤੋਂ ਇਸ ਮਿਆਦ 'ਚ 9289 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਦੇਸ਼ 'ਚ ਇਨਫੈਕਸ਼ਨ ਵਾਧਾ ਦਰ 0.18 ਫੀਸਦੀ ਹੀ ਹੈ। ਮਾਸਕੋ 'ਚ ਇਸ ਦੌਰਾਨ 3,241 ਨਵੇਂ ਮਾਮਲੇ ਆਏ ਹਨ। ਇਨ੍ਹਾਂ 'ਚ ਸੈਂਟ ਪੀਟਰਸਬਰਗ 'ਚ 846 ਮਾਮਲੇ ਅਤੇ ਮਾਸਕੋ ਖੇਤਰ 750 ਮਾਮਲੇ ਹਨ। ਦੇਸ਼ ਦੇ ਚੁਕੋਟਕਾ, ਨੇਨੈਟਸ ਅਤੇ ਜੈਵਿਸ ਸਵਾਯਤ ਖੇਤਰ 'ਚ ਇਕ-ਇਕ ਮਾਮਲਾ ਸਾਹਮਣਾ ਸਾਹਮਣੇ ਆਇਆ ਹੈ। ਕੇਂਦਰ ਦੀ ਰਿਪੋਰਟ ਮੁਤਾਬਕ ਇਸ ਮਿਆਦ 'ਚ ਕੋਰੋਨਾ ਇਨਫੈਕਸ਼ਨ ਨਾਲ 401 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਦੇਸ਼ 'ਚ ਇਸ ਮਹਾਮਾਰੀ ਨਾਲ ਹੁਣ ਤੱਕ 1,20,807 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ-ਫਰਾਂਸ 'ਚ ਇਕ ਵਿਅਕਤੀ ਨੇ ਤਿੰਨ ਪੁਲਸ ਅਧਿਕਾਰੀਆਂ 'ਤੇ ਚਾਕੂ ਤੇ ਗੋਲੀ ਨਾਲ ਕੀਤਾ ਹਮਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News