ਰੂਸੀ ਹਮਲਿਆਂ ਦਰਮਿਆਨ 5 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN

Monday, Feb 28, 2022 - 06:31 PM (IST)

ਰੂਸੀ ਹਮਲਿਆਂ ਦਰਮਿਆਨ 5 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN

ਜੇਨੇਵਾ (ਏ. ਪੀ.) : ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਰੂਸ ਦੇ ਹਮਲੇ ਤੋਂ ਬਾਅਦ 5 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੇ ਹਾਈ ਕਮਿਸ਼ਨ (ਯੂ. ਐੱਨ. ਐੱਚ. ਸੀ. ਆਰ.) ਦੇ ਮੁਖੀ ਫਿਲਿਪੋ ਗ੍ਰਾਂਡੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਜੇਨੇਵਾ ਸਥਿਤ ਯੂ. ਐੱਨ. ਐੱਚ. ਆਰ. ਸੀ. ਦੀ ਬੁਲਾਰਨ ਸ਼ਾਬੀਆ ਮੰਟੂ ਨੇ ਕਿਹਾ ਕਿ ਯੂਕ੍ਰੇਨ ਤੋਂ 2,81,000 ਲੋਕ ਪੋਲੈਂਡ ’ਚ ਦਾਖਲ ਹੋ ਗਏ ਅਤੇ ਹੰਗਰੀ ਵਿਚ 84,500 ਤੋਂ ਵੱਧ, ਮੋਲਡੋਵਾ ’ਚ ਲੱਗਭਗ 36,400, ਰੋਮਾਨੀਆ ਵਿਚ 32,500 ਤੋਂ ਵੱਧ ਲੋਕਾਂ ਅਤੇ ਲੱਗਭਗ 30,000 ਲੋਕ ਸਲੋਵਾਕੀਆ ’ਚ ਦਾਖਲ ਹੋਏ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ

ਉਨ੍ਹਾਂ ਕਿਹਾ ਕਿ ਬਾਕੀ ਲੋਕ ਹੋਰ ਦੇਸ਼ਾਂ ’ਚ ਚਲੇ ਗਏ ਹਨ। ਯੂਕ੍ਰੇਨ ਤੋਂ ਸੈਂਕੜੇ ਸ਼ਰਨਾਰਥੀਆਂ ਨੂੰ ਲੈ ਕੇ ਇਕ ਹੋਰ ਰੇਲ ਗੱਡੀ ਸੋਮਵਾਰ ਤੜਕੇ ਦੱਖਣ-ਪੂਰਬੀ ਪੋਲੈਂਡ ਦੇ ਪ੍ਰੇਜ਼ੇਮੀਸਲ ਸ਼ਹਿਰ ਪਹੁੰਚੀ। 


author

Manoj

Content Editor

Related News