50 ਤੋਂ ਵੱਧ ਪਾਲਤੂ ਕੁੱਤਿਆਂ ਨੇ ਕਰ ''ਤਾ ਹਮਲਾ, ਬਜ਼ੁਰਗ ਦੀ ਮੌਤ

Tuesday, Mar 25, 2025 - 12:59 PM (IST)

50 ਤੋਂ ਵੱਧ ਪਾਲਤੂ ਕੁੱਤਿਆਂ ਨੇ ਕਰ ''ਤਾ ਹਮਲਾ, ਬਜ਼ੁਰਗ ਦੀ ਮੌਤ

ਪੁਏਬਲੋ (ਅਮਰੀਕਾ) (ਏਪੀ)- ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਲੋਰਾਡੋ ਦੀ ਇੱਕ ਔਰਤ ਦੇ ਕੁਝ ਪਾਲਤੂ ਕੁੱਤਿਆਂ ਦੁਆਰਾ ਉਸਦੀ 76 ਸਾਲਾ ਮਾਂ 'ਤੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ ਗਈ, ਜਿਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਏਬਲੋ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਅਨੁਸਾਰ 47 ਸਾਲਾ ਜੈਸਿਕਾ ਹਾਫ ਨੂੰ ਫਰਵਰੀ ਵਿੱਚ ਹੋਈ ਉਸਦੀ ਮਾਂ ਲਾਵੋਨ ਹਾਫ ਦੀ ਮੌਤ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਲੈਵੋਨ ਡਿਮੈਂਸ਼ੀਆ ਤੋਂ ਪੀੜਤ ਸੀ ਅਤੇ ਉਸਨੂੰ 24 ਘੰਟੇ ਦੇਖਭਾਲ ਦੀ ਲੋੜ ਸੀ। 'ਡਿਮੈਂਸ਼ੀਆ' ਇੱਕ ਮਾਨਸਿਕ ਬਿਮਾਰੀ ਹੈ ਜਿਸ ਵਿੱਚ ਯਾਦਦਾਸ਼ਤ ਅਤੇ ਸੋਚਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਜੈਸਿਕਾ ਹਾਫ 3 ਫਰਵਰੀ ਨੂੰ ਆਪਣੀ ਮਾਂ ਨੂੰ ਕੋਲੋਰਾਡੋ ਸਿਟੀ ਦੇ ਘਰ ਵਿੱਚ ਇਕੱਲੀ ਛੱਡ ਕੇ ਬਾਹਰ ਗਈ ਸੀ। ਉਸ ਦਿਨ ਬਾਅਦ ਵਿੱਚ ਪੁਲਸ ਅਧਿਕਾਰੀਆਂ ਨੇ ਲੈਵੋਨ ਹਾਫ ਨੂੰ ਉਸਦੇ ਘਰ ਵਿੱਚ ਬੇਹੋਸ਼ ਪਾਇਆ ਅਤੇ ਉਸਦੇ ਆਲੇ-ਦੁਆਲੇ ਕਈ ਕੁੱਤੇ ਘੁੰਮ ਰਹੇ ਸਨ। ਇਸ ਤੋਂ ਇਲਾਵਾ ਘਰ ਵਿੱਚ ਲਗਭਗ ਦੋ ਦਰਜਨ ਹੋਰ ਕੁੱਤੇ ਅਤੇ ਪਿੰਜਰੇ ਵਿੱਚ ਬੰਦ ਸੱਤ ਪੰਛੀ ਵੀ ਮੌਜੂਦ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਤੜਕਸਾਰ ਸ਼ਕਤੀਸ਼ਾਲੀ ਭੂਚਾਲ ਨਾਲ ਕੰਬੀ ਧਰਤੀ, 7.0 ਰਹੀ ਤੀਬਰਤਾ

ਜੈਸਿਕਾ ਹਾਫ ਦੇ ਘਰ ਅਤੇ ਇੱਕ ਹੋਰ ਜਾਇਦਾਦ ਦੀ ਤਲਾਸ਼ੀ ਲੈਣ 'ਤੇ ਕੁੱਲ 54 ਕੁੱਤੇ ਮਿਲੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਿਮਾਰ ਸਨ ਅਤੇ ਬਹੁਤ ਹੀ ਮਾੜੀ ਹਾਲਤ ਵਿੱਚ ਸਨ। ਪਸ਼ੂ ਕੰਟਰੋਲ ਵਿਭਾਗ ਨੇ ਕੁੱਤਿਆਂ ਅਤੇ ਪੰਛੀਆਂ ਨੂੰ ਗੰਦੇ ਹਾਲਾਤ ਵਿੱਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜੈਸਿਕਾ ਹਾਫ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਵੇਗੀ। ਅਦਾਲਤੀ ਰਿਕਾਰਡਾਂ ਅਨੁਸਾਰ, ਸਰਕਾਰੀ ਵਕੀਲਾਂ ਨੇ ਅਜੇ ਤੱਕ ਉਸ ਵਿਰੁੱਧ ਰਸਮੀ ਤੌਰ 'ਤੇ ਦੋਸ਼ ਦਾਇਰ ਨਹੀਂ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News