ਯੂਰਪ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਫਰਾਂਸ ’ਚ 1 ਦਿਨ ’ਚ ਦਰਜ ਕੀਤੇ ਗਏ ਸਾਢੇ 4 ਲੱਖ ਮਾਮਲੇ
Wednesday, Jan 19, 2022 - 05:55 PM (IST)
ਪੈਰਿਸ (ਵਾਰਤਾ) : ਫਰਾਂਸ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਸੰਕ੍ਰਮਣ ਦੇ 4,64,769 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨੇ ਇਕ ਦਿਨ ਪਹਿਲਾਂ ਦੇ 3,68,149 ਨਵੇਂ ਮਾਮਲਿਆਂ ਦਾ ਰੋਜ਼ਾਨਾ ਰਿਕਾਰਡ ਤੋੜਿਆ ਹੈ। ਦੇਸ਼ ਵਿਚ ਜਨਤਕ ਸਿਹਤ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ 3,881 ਕੋਰੋਨਾ ਮਰੀਜ਼ਾਂ ਦਾ ਆਈ.ਸੀ.ਯੂ. ਵਿਚ ਇਲਾਜ਼ ਕੀਤਾ ਜਾ ਰਿਹਾ ਹੈ, ਜੋ ਕਿ ਫ੍ਰਾਂਸੀਸੀ ਸਿਹਤ ਪ੍ਰਣਾਲੀ ਦੀ ਮੌਜੂਦਾ ਸਮਰਥਾ ਦਾ 70 ਫ਼ੀਸਦੀ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ੌਫ਼: ਅਮਰੀਕਾ ਨੇ ਹਾਈ ਰਿਸਕ ਟਰੈਵਲ ਲਿਸਟ ’ਚ ਸ਼ਾਮਲ ਕੀਤੇ 22 ਦੇਸ਼ਾਂ ਦੇ ਨਾਮ
ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਮਹਾਮਾਰੀ ਦੀ ਮਾਰ ਝੱਲ ਰਹੀਆਂ ਕੰਪਨੀਆਂ ਨੂੰ ਸਰਕਾਰੀ ਮਦਦ ਪ੍ਰਦਾਨ ਕਰਨ ਵਾਲੇ 2 ਨਵੇਂ ਉਪਾਵਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਉਪਾਅ ਨਾਲ 250 ਤੋਂ ਘੱਟ ਕਰਮਚਾਰੀ ਵਾਲੀਆਂ ਉਨ੍ਹਾਂ ਕੰਪਨੀਆਂ ਨੂੰ ਮਦਦ ਮਿਲੇਗੀ, ਜਿਨ੍ਹਾਂ ਨੇ ਦਸੰਬਰ 2021 ਅਤੇ ਜਨਵਰੀ 2022 ਦਰਮਿਆਨ ਆਪਣੇ ਕਾਰੋਬਾਰ ਦਾ 30 ਫ਼ੀਸਦੀ ਨੁਕਸਾਨ ਸਹਿਆ ਹੈ, ਜਿਸ ਵਿਚ ਉਨ੍ਹਾਂ ਦੇ ਸਮਾਜਿਕ ਯੋਗਦਾਨ ਨੂੰ 20 ਫ਼ੀਸਦੀ ਕਵਰ ਕਰਨ ਦੀ ਯੋਜਨਾ ਹੈ। ਦੂਜਾ ਉਪਾਅ ਉਨ੍ਹਾਂ ਕੰਪਨੀਆਂ ਲਈ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਕੁੱਲ ਕਾਰੋਬਾਰ ਦਾ 65 ਫ਼ੀਸਦੀ ਤੋਂ ਵੱਧ ਗੁਆ ਦਿੱਤਾ ਅਤੇ ਕਰਮਚਾਰੀਆਂ ਨੂੰ ਪਾਰਟ-ਟਾਈਮ ਕੰਮ ਕਰਨ ਲਈ ਕਿਹਾ ਹੈ। ਅਜਿਹੀਆਂ ਕੰਪਨੀਆਂ ਨੂੰ ਫੁੱਲ-ਟਾਈਮ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਦਿੱਤੀ ਜਾਣ ਵਾਲੀ ਫ਼ੀਸ ਵਿਚ ਛੋਟ ਮਿਲੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਮਾਜਿਕ ਯੋਗਦਾਨ ਭੁਗਤਾਨ ਦੇ 20 ਫ਼ੀਸਦੀ ਦੇ ਬਰਾਬਰ ਮਦਦ ਮਿਲੇਗੀ।
ਇਹ ਵੀ ਪੜ੍ਹੋ: UN ’ਚ ਬੋਲਿਆ ਭਾਰਤ, ਮੁੰਬਈ ਧਮਾਕਿਆਂ ਦੇ ਦੋਸ਼ੀਆਂ ਨੂੰ ਪਾਕਿ ਦੇ ਰਿਹੈ 5 ਤਾਰਾ ਸਹੂਲਤਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।