ਗਾਜ਼ਾ ਪੱਟੀ ’ਚ ਜਾਰੀ ਹਿੰਸਾ ਦੌਰਾਨ 30 ਤੋਂ ਜ਼ਿਆਦਾ ਸਕੂਲ ਹੋਏ ਤਬਾਹ

Saturday, May 15, 2021 - 07:11 PM (IST)

ਇੰਟਰਨੈਸ਼ਨਲ ਡੈਸਕ : ਗਾਜ਼ਾ ਪੱਟੀ ’ਚ ਜਾਰੀ ਹਿੰਸਾ ਦੌਰਾਨ 30 ਤੋਂ ਵੱਧ ਸਕੂਲ ਤਬਾਹ ਹੋ ਗਏ ਹਨ ਅਤੇ ਮੌਜੂਦਾ ਸਮੇਂ ’ਚ ਕੋਈ ਸਕੂਲ ਖੁੱਲ੍ਹ ਨਹੀਂ ਰਿਹਾ ਹੈ। ਯੂਨੀਸੈਫ ਮੱਧ ਏਸ਼ੀਆ ਅਤੇ ਉੱਤਰੀ ਅਫਰੀਕਾ ਦੇ ਖੇਤਰੀ ਸੰਚਾਰ ਮੁਖੀ ਜੂਲੀਅਟ ਟੌਮਾ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀ ਟੌਮਾ ਨੇ ਕਿਹਾ, ‘‘ਗਾਜ਼ਾ ’ਚ 30 ਤੋਂ ਵੱਧ ਸਕੂਲ ਨੁਕਸਾਨੇ ਗਏ ਹਨ ਅਤੇ ਜਿਸ ਦਾ ਅਸਰ ਨਿਸ਼ਚਿਤ ਤੌਰ ’ਤੇ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰੇਗਾ ਤੇ ਮੌਜੂਦਾ ਸਥਿਤੀ ਕਾਰਨ ਗਾਜ਼ਾ ’ਚ ਕੋਈ ਸਕੂਲ ਨਹੀਂ ਚੱਲ ਰਿਹਾ।’’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲਾਂ ਨੂੰ ਮੁੜ ਚਾਲੂ ਕਰਨ ਦੀ ਲੋੜ ਹੈ ਪਰ ਸਕੂਲਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਾਨੂੰ ਜੰਗਬੰਦੀ ਦੀ ਲੋੜ ਹੈ ਅਤੇ ਹਿੰਸਾ ਨੂੰ ਰੋਕਣਾ ਪਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ 2014 ਤੋਂ ਬਾਅਦ ਭਿਆਨਕ ਗੋਲਾਬਾਰੀ ਨੇ ਅਰਬ-ਯਹੂਦੀ ਸ਼ਹਿਰਾਂ ’ਚ ਫਿਰਕੂ ਹਿੰਸਾ ਨੂੰ ਜਨਮ ਦਿੱਤਾ ਅਤੇ ਇਹ ਵੈਸਟ ਬੈਂਕ ਤਕ ਫੈਲ ਗਈ। ਸੋਮਵਾਰ ਸ਼ਾਮ ਤੋਂ ਲੈ ਕੇ ਹੁਣ ਤਕ ਲੱਗਭਗ 1800 ਰਾਕੇਟ ਗਾਜ਼ਾ ਪੱਟੀ ਤੋਂ ਇਜ਼ਰਾਈਲ ਉੱਤੇ ਦਾਗੇ ਗਏ ਹਨ, ਜਿਸ ਦੇ ਨਤੀਜੇ ਵਜੋਂ ਇਜ਼ਰਾਈਲ ਨੇ ਹਮਾਸ ਵਿਰੁੱਧ ਹਮਲਿਆਂ ਦਾ ਹੁੰਗਾਰਾ ਭਰਿਆ ਹੈ।


Manoj

Content Editor

Related News