ਅਗਲੇ ਵਰ੍ਹੇ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਮਦਦ ਦੀ ਹੋਵੇਗੀ ਲੋੜ : ਸੰਯੁਕਤ ਰਾਸ਼ਟਰ

Friday, Dec 03, 2021 - 10:55 AM (IST)

ਅਗਲੇ ਵਰ੍ਹੇ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਮਦਦ ਦੀ ਹੋਵੇਗੀ ਲੋੜ : ਸੰਯੁਕਤ ਰਾਸ਼ਟਰ

ਜਨੇਵਾ (ਏ.ਪੀ.)- ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਜੰਗ, ਅਸੁਰੱਖਿਆ, ਭੁੱਖਮਰੀ, ਜਲਵਾਯੂ ਤਬਦੀਲੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਫਗਾਨਿਸਤਾਨ, ਇਥੋਪੀਆ, ਮਿਆਂਮਾਰ, ਸੀਰੀਆ ਅਤੇ ਯਮਨ ਵਰਗੇ ਦੇਸ਼ਾਂ ਵਿਚ ਅਗਲੇ ਸਾਲ 27 ਕਰੋੜ, 40 ਲੱਖ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਮਦਦ ਦੀ ਲੋੜ ਹੋਵੇਗੀ। ‘ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫਤਰ’ (ਓ. ਸੀ. ਐੱਚ. ਏ.) ਵੱਲੋਂ ਜਾਰੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2022 ਵਿਚ ਐਮਰਜੈਂਸੀ ਸਹਾਇਤਾ ਦੀ ਲੋੜਵੰਦ ਲੋਕਾਂ ਦੀ ਗਿਣਤੀ ਵਿਚ 17 ਫੀਸਦੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਦਾਨਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਦੁਨੀਆ ਭਰ ਦੇ ਸਭ ਤੋਂ ਵੱਧ ਲੋੜਵੰਦ 18 ਕਰੋੜ, 30 ਲੱਖ ਲੋਕਾਂ ਦੀ ਮਦਦ ਲਈ ਉਹ 41 ਅਰਬ ਡਾਲਰ ਦਾਨ ਕਰਨ।

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਭਾਰਤ-ਅਮਰੀਕਾ ਸਬੰਧ ਨਵੀਆਂ ਉਚਾਈਆਂ 'ਤੇ ਪਹੁੰਚੇ: ਸੰਧੂ

ਓ. ਸੀ. ਐੱਚ. ਏ. ਦੇ ਪ੍ਰਮੁੱਖ ਮਾਰਟਿਨ ਗ੍ਰਿਫਿਥਸ ਨੇ ਕਿਹਾ ਕਿ ਜਲਵਾਯੂ ਦਾ ਸੰਕਟ ਦੁਨੀਆ ਦੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਆਵਿਤ ਕਰ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਇਥੋਪੀਆ, ਮਿਆਂਮਾਰ ਅਤੇ ਅਫਗਾਨਿਸਤਾਨ ਵਿਚ ਅਸਥਿਰਤਾ ਵਧੀ ਹੈ ਅਤੇ ਸੰਘਰਸ਼ ਦੀ ਸਥਿਤੀ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ ਅਤੇ ਗਰੀਬ ਦੇਸ਼ ਟੀਕੇ ਤੋਂ ਵਾਂਝੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ 70 ਫੀਸਦੀ ਲੋਕਾਂ ਤੱਕ ਸਹਾਇਤਾ ਪਹੁੰਚੀ ਹੈ।


author

Vandana

Content Editor

Related News