ਅਮਰੀਕਾ 'ਚ ਮੰਕੀਪਾਕਸ ਦੇ 25 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ
Wednesday, Sep 28, 2022 - 12:05 PM (IST)
ਵਾਸ਼ਿੰਗਟਨ (ਆਈ.ਏ.ਐੱਨ.ਐੱਸ.): ਕੋਵਿਡ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਵਿਚ ਮੰਕੀਪਾਕਸ ਲਾਗ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਾਲ ਦੇ ਸ਼ੁਰੂ ਵਿੱਚ ਪਹਿਲੀ ਵਾਰ ਫੈਲਣ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਮੰਕੀਪਾਕਸ ਦੇ ਕੁੱਲ 25,341 ਮਾਮਲੇ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਆਸਟ੍ਰੇਲੀਆ 'ਚ 'ਬੰਨ੍ਹ' ਟੁੱਟਣ ਦਾ ਖਦਸ਼ਾ, ਲੋਕਾਂ ਲਈ ਚਿਤਾਵਨੀ ਜਾਰੀ
ਸੀਡੀਸੀ ਦੇ ਅੰਕੜਿਆਂ ਅਨੁਸਾਰ ਕੈਲੀਫੋਰਨੀਆ ਵਿਚ ਸਭ ਤੋਂ ਵੱਧ 4,886 ਕੇਸ ਹਨ।ਇਸ ਤੋਂ ਇਲਾਵਾ ਨਿਊਯਾਰਕ ਵਿਚ 3,881, ਫਲੋਰੀਡਾ ਵਿਚ 2,455, ਟੈਕਸਾਸ ਵਿਚ 2,292, ਜਾਰਜੀਆ ਵਿਚ 1,773 ਅਤੇ ਇਲੀਨੋਇਸ ਵਿਚ 1,300 ਮਾਮਲੇ ਹਨ। ਮਾਹਰਾਂ ਮੁਤਾਬਕ ਮੰਕੀਪਾਕਸ ਲਾਗ ਬਹੁਤ ਘੱਟ ਘਾਤਕ ਹੁੰਦੀ ਹੈ। ਜ਼ਿਆਦਾਤਰ ਕੇਸ ਦੋ ਤੋਂ ਚਾਰ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਸ ਬਿਮਾਰੀ ਦੀ ਮੌਤ ਦਰ ਲਗਭਗ 3 ਤੋਂ 6 ਪ੍ਰਤੀਸ਼ਤ ਹੈ।ਹਾਲਾਂਕਿ ਸੀਡੀਸੀ ਦੇ ਅਨੁਸਾਰ ਇਮਯੂਨੋਕੰਪਰੋਮਾਈਜ਼ਡ ਵਿਅਕਤੀਆਂ ਨੂੰ ਸੰਕਰਮਿਤ ਹੋਣ 'ਤੇ ਗੰਭੀਰ ਬਿਮਾਰੀ ਦਾ ਅਨੁਭਵ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।