ਚੀਨ 'ਚ ਆਏ ਜ਼ਬਰਦਸਤ ਭੂਚਾਲ ਕਾਰਨ 13,000 ਤੋਂ ਵੱਧ ਲੋਕ ਹੋਏ ਪ੍ਰਭਾਵਿਤ
Thursday, Jun 02, 2022 - 09:14 PM (IST)
ਬੀਜਿੰਗ/ਚੇਂਗਦੂ-ਚੀਨ ਦੇ ਦੱਖਣੀ ਪੱਛਮੀ ਸੂਬੇ ਸਿਚੁਆਨ ਦੇ ਯਾਨ ਸ਼ਹਿਰ 'ਚ ਬੁੱਧਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ 13,000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਅਤੇ ਪੰਜ ਹਾਈਡ੍ਰੋਇਲੈਕਟ੍ਰਿਕ ਪਾਵਰ ਸਟੇਸ਼ਨ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ ਕਈ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਬਚਾਅ ਕਾਰਜ 'ਚ ਜੁਟੇ ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਜੇਕਰ ਰੂਸ ਜੰਗ ਜਿੱਤਦਾ ਹੈ ਤਾਂ ਯੂਰਪ 'ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ : ਜ਼ੇਲੇਂਸਕੀ
ਯਾਨ ਸ਼ਹਿਰ 'ਚ ਆਏ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖਮੀ ਹੋ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੱਧਰ 'ਤੇ 6.1 ਮਾਪੀ ਗਈ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ (ਸੀ.ਈ.ਐੱਨ.ਸੀ.) ਮੁਤਾਬਕ ਭੂਚਾਲ ਦਾ ਕੇਂਦਰ 17 ਕਿਲੋਮੀਟਰ ਦੀ ਡੂੰਘਾਈ 'ਚ 30.37 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 102.94 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸੀ।
ਇਹ ਵੀ ਪੜ੍ਹੋ :ਦਿੱਲੀ 'ਚ ਕੋਰੋਨਾ ਦੇ ਇਕ ਦਿਨ 'ਚ 373 ਨਵੇਂ ਮਾਮਲੇ ਆਏ ਸਾਹਮਣੇ
ਸੀ.ਈ.ਐੱਨ.ਸੀ. ਮੁਤਾਬਕ, ਬੁੱਧਵਾਰ ਨੂੰ ਦੋ ਵਾਰ ਆਏ ਭੂਚਾਲ ਤੋਂ ਬਾਅਦ ਵੀਰਵਾਰ ਸਵੇਰੇ ਵੀ 3.2 ਤੀਬਰਤਾ ਦਾ ਭੂਚਾਲ ਆਇਆ। ਜ਼ਿਕਰਯੋਗ ਹੈ ਕਿ 2008 'ਚ ਸਿਚੁਆਨ ਸੂਬੇ 'ਚ 7.9 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ ਜਿਸ 'ਚ 90,000 ਲੋਕ ਮਾਰੇ ਗਏ ਸਨ। ਸਰਕਾਰੀ ਮੀਡੀਆ ਮੁਤਾਬਕ, ਬੁੱਧਵਾਰ ਨੂੰ ਆਏ ਭੂਚਾਲ ਕਾਰਨ 13,081 ਲੋਕ ਪ੍ਰਭਾਵਿਤ ਹੋਏ ਜਦਿਕ 135 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਅਤੇ 4,374 ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨ ਨੂੰ ਮਿਜ਼ਾਈਲਾਂ ਦੇਣ ਦਾ ਕੀਤਾ ਵਾਅਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ