ਸਿੰਗਾਪੁਰ ''ਚ 12 ਹਜ਼ਾਰ ਤੋਂ ਵਧੇਰੇ ਵਿਦੇਸ਼ੀ ਕਾਮੇ ਕੋਰੋਨਾ ਦੀ ਲਪੇਟ ''ਚ

Tuesday, Apr 28, 2020 - 06:39 PM (IST)

ਸਿੰਗਾਪੁਰ ''ਚ 12 ਹਜ਼ਾਰ ਤੋਂ ਵਧੇਰੇ ਵਿਦੇਸ਼ੀ ਕਾਮੇ ਕੋਰੋਨਾ ਦੀ ਲਪੇਟ ''ਚ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 528 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ 8 ਨੂੰ ਛੱਡ ਕੇ ਸਾਰੇ ਵਿਦੇਸ਼ੀ ਕਾਮੇ ਹਨ। ਦੇਸ਼ ਵਿਚ ਹੁਣ ਤੱਕ 12 ਹਜ਼ਾਰ ਤੋਂ ਜ਼ਿਆਦਾ ਵਿਦੇਸ਼ੀ ਕਾਮੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਵੀ ਹੈ। ਦੇਸ਼ ਵਿਚ ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਵਿਦੇਸ਼ੀ ਕਾਮਿਆਂ ਦੇ ਰਹਿਣ ਲਈ ਬਣਾਈ ਗਈ ਡਾਰਮਿਟ੍ਰੀ ਨਾਲ ਸਾਹਮਣੇ ਆ ਰਹੇ ਹਨ। ਇਨ ਡਾਰਮਿਟ੍ਰੀ ਵਿਚ ਤਿੰਨ ਲੱਖ 23 ਹਜ਼ਾਰ ਵਿਦੇਸ਼ੀ ਕਾਮੇ ਰਹਿੰਦੇ ਹਨ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 14,951 ਹੋ ਗਈ ਹੈ।

ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਜਿਨ੍ਹਾਂ ਮਰੀਜ਼ਾਂ ਵਿਚ ਸੁੰਘਣ ਦੀ ਸਮਰੱਥਾ ਵਿਚ ਕਮੀ ਦਾ ਲੱਛਣ ਦੇਖਣ ਨੂੰ ਮਿਲਦਾ ਹੈ ਉਨ੍ਹਾਂ ਵਿਚ ਇਨਫੈਕਸ਼ਨ ਦੀ ਤੀਬਰਤਾ ਜ਼ਿਆਦਾ ਨਹੀਂ। ਇਸ ਲੱਛਣ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਹੈ। ਇਹ ਸਿੱਟਾ ਇੰਟਰਨੈਸ਼ਨਲ ਫੋਰਮ ਆਫ ਐਲਰਜੀ ਐਂਡ ਰਾਈਨੋਲਾਜੀ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਏ ਹਨ। ਇਸੇ ਜਰਨਲ ਵਿਚ ਕੋਰੋਨਾ  ਮਰੀਜ਼ਾਂ ਦੇ ਲੱਛਣ ਦੇ ਤੌਰ  'ਤੇ ਸਵਾਦ ਅਤੇ ਸੁੰਘਣ ਦੀ ਸ਼ਕਤੀ ਖਤਮ ਹੋਣ ਦੀ ਗੱਲ ਪ੍ਰਕਾਸ਼ਿਤ ਹੋਈ ਸੀ।

ਜ਼ਿਕਰਯੋਗ ਹੈ ਕਿ ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਸੀਜ਼ ਕੰਟਰੋਲ (ਸੀ.ਡੀ.ਸੀ.) ਨੇ ਸੋਮਵਾਰ ਨੂੰ ਸਵਾਦ ਲੈਣ ਅਤੇ ਸੁੰਘਣ ਵਿਚ ਕਮੀ ਸਣੇ ਕੋਰੋਨਾ ਦੇ 6 ਨਵੇਂ ਲੱਛਣਾਂ ਨੂੰ ਮਾਨਤਾ ਦਿੱਤੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਸੈਨ ਡਿਏਗੋ ਹੈਲਥ ਇਨ ਯੂ.ਐਸ. ਦੇ ਵਿਗਿਆਨੀਆਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਵਿਚ ਸੁੰਘਣ ਦੀ ਸਮਰੱਥਾ ਘੱਟ ਹੋਈ ਉਨ੍ਹਾਂ ਵਿਚ ਬਿਨਾਂ ਇਸ ਲੱਛਣ ਵਾਲੇ ਮਰੀਜ਼ਾਂ ਦੀ ਤੁਲਨਾ ਵਿਚ ਹਸਪਤਾਲ ਵਿਚ ਦਾਖਲ ਕਰਵਾਉਣ ਦੀ ਲੋੜ 10 ਗੁਣਾ ਘੱਟ ਮਹਿਸੂਸ ਕੀਤੀ ਗਈ। 


author

Sunny Mehra

Content Editor

Related News