ਕੋਰੋਨਾ ਆਫ਼ਤ : ਰੂਸ, ਜਾਪਾਨ, ਫਰਾਂਸ ਸਮੇਤ 6 ਦੇਸ਼ਾਂ ''ਚ 1 ਲੱਖ ਤੋਂ ਵਧੇਰੇ ਮਾਮਲੇ ਆਏ ਸਾਹਮਣੇ

Tuesday, Feb 08, 2022 - 04:01 PM (IST)

ਕੋਰੋਨਾ ਆਫ਼ਤ : ਰੂਸ, ਜਾਪਾਨ, ਫਰਾਂਸ ਸਮੇਤ 6 ਦੇਸ਼ਾਂ ''ਚ 1 ਲੱਖ ਤੋਂ ਵਧੇਰੇ ਮਾਮਲੇ ਆਏ ਸਾਹਮਣੇ

ਇੰਟਰਨੈਸ਼ਨਲ ਡੈਸਕ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਨਾਲ ਹੁਣ ਤੱਕ 57.51 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 39.74 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ 6 ਦੇਸ਼ ਅਜਿਹੇ ਹਨ ਜਿੱਥੇ ਰੋਜ਼ਾਨਾ ਨਵੇਂ ਮਾਮਲੇ 1 ਲੱਖ ਦੇ ਨੇੜੇ ਜਾਂ ਉਸ ਤੋਂ ਉੱਪਰ ਆ ਰਹੇ ਹਨ। ਰੂਸ ਵਿਚ ਨਵੇਂ ਕੇਸਾਂ ਦੇ ਰਿਕਾਰਡ ਬਣ ਰਹੇ ਹਨ। ਐਤਵਾਰ ਨੂੰ ਇੱਥੇ 1,80,071 ਨਵੇਂ ਕੇਸ ਮਿਲੇ। ਜਦਕਿ 1 ਮਹੀਨੇ ਪਹਿਲਾਂ ਇਹ 17 ਹਜ਼ਾਰ ਦੇ ਕਰੀਬ ਸਨ। ਮਤਲਬ ਇਕ ਮਹੀਨੇ ਵਿਚ ਨਵੇਂ ਮਾਮਲਿਆਂ ਵਿਚ ਕਰੀਬ 11 ਗੁਣਾ ਉਛਾਲ ਆਇਆ ਹੈ।

ਭਾਰਤ ਦੇ ਬਾਅਦ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਇੱਥੇ ਹੋਈਆਂ ਹਨ। ਇਹੀ ਹਾਲ ਜਾਪਾਨ ਦਾ ਹੈ। ਇੱਥੇ 24 ਘੰਟੇ ਵਿਚ 1,05,817 ਨਵੇਂ ਕੇਸ ਮਿਲੇ। ਇਕ ਮਹੀਨੇ ਪਹਿਲਾਂ ਇੱਥੇ 4200 ਦੇ ਕਰੀਬ ਕੇਸ ਆ ਰਹੇ ਸਨ। ਇਸ ਹਿਸਾਬ ਨਾਲ ਕੇਸ 26 ਗੁਣਾ ਵਧੇ ਹਨ। 24 ਘੰਟਿਆਂ ਵਿਚ ਰਿਕਾਰਡ 124 ਮੌਤਾਂ ਦਰਜ ਕੀਤੀਆਂ ਗਈਆਂ ਜਦਕਿ ਇਕ ਮਹੀਨੇ ਪਹਿਲਾਂ 2 ਮੌਤਾਂ ਹੋ ਰਹੀਆਂ ਸਨ।ਮਤਲਬ ਮੌਤਾਂ ਵਿਚ 62 ਗੁਣਾ ਦਾ ਉਛਾਲ ਆਇਆ ਹੈ। ਇਸੇ ਤਰ੍ਹਾਂ ਇਜ਼ਰਾਈਲ ਵਿਚ 24 ਘੰਟਿਆਂ ਵਿਚ ਰਿਕਾਰਡ 42 ਮੌਤਾਂ ਦਰਜ ਕੀਤੀਆਂ ਗਈਆਂ। ਇਕ ਮਹੀਨੇ ਪਹਿਲਾਂ ਇੱਥੇ 4 ਮੌਤਾਂ ਰੋਜ਼ਾਨਾ ਹੋ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਸਿਆਸਤਦਾਨਾਂ ਨੇ ਛੇੜਖਾਨੀ, ਜਿਨਸੀ ਪਰੇਸ਼ਾਨੀ ਸਹਿਣ ਵਾਲੇ ਕਰਮਚਾਰੀਆਂ ਤੋਂ ਮੰਗੀ ਮੁਆਫ਼ੀ

ਇਸ ਹਿਸਾਬ ਨਾਲ ਮੌਤਾਂ 10 ਗੁਣਾ ਵਧੀਆਂ ਹਨ। ਇਹ ਮੌਤਾਂ ਚਿੰਤਾ ਵਧਾਉਣ ਵਾਲੀਆਂ ਹਨ ਕਿਉਂਕਿ ਦੋਹਾਂ ਦੇਸ਼ਾਂ ਵਿਚ ਕ੍ਰਮਵਾਰ ਤੀਜੀ ਅਤੇ ਚੌਥੀ ਡੋਜ਼ (ਬੂਸਟਰ) ਲਗਾਈ ਜਾ ਰਹੀ ਹੈ। ਫਰਾਂਸ ਅਤੇ ਜਰਮਨੀ ਵਿਚ ਵੀ 24 ਘੰਟੇ ਵਿਚ ਕ੍ਰਮਵਾਰ 1,55,439 ਅਤੇ 1,14,424 ਨਵੇਂ ਕੇਸ ਮਿਲੇ। ਇਕ ਮਹੀਨੇ ਪਹਿਲਾਂ ਫਰਾਂਸ ਵਿਚ 3,28,000 ਕੇਸ ਅਤੇ ਜਰਮਨੀ ਵਿਚ 59,393 ਕੇਸ ਮਿਲੇ ਸਨ। ਮਤਲਬ ਜਰਮਨੀ ਵਿਚ ਇਕ ਮਹੀਨੇ ਵਿਚ ਮਾਮਲੇ ਕਰੀਬ ਦੋ ਗੁਣਾ ਹੋ ਚੁੱਕੇ ਹਨ।

ਲੂਨਰ ਨਿਊ ਯੀਅਰ ਦੇ ਬਾਅਦ ਏਸ਼ੀਆ ਦੇ ਕਈ ਦੇਸ਼ਾਂ ਵਿਚ ਕੇਸ ਵਧੇ
ਚੀਨ ਦੇ ਸਭ ਤੋਂ ਵੱਡੇ ਤਿਉਹਾਰ ਲੂਨਰ ਨਿਊ ਯੀਅਰ ਦੇ ਜਸ਼ਨ ਦੇ ਬਾਅਦ ਏਸ਼ੀਆ ਵਿਚ ਕੇਸ ਵੱਧ ਗਏ ਹਨ। ਇਹ ਕੇਸ ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਦੇ ਹਨ। ਖਦਸ਼ਾ ਜਤਾਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਾਮਲਿਆਂ ਵਿਚ ਵਾਧਾ ਹੋਵੇਗਾ। ਜ਼ੀਰੋ ਕੋਵਿਡ ਨੀਤੀ ਵਾਲੇ ਹਾਂਗਕਾਂਗ ਵਿਚ ਸੋਮਵਾਰ ਨੂੰ 614 ਕੇਸ ਮਿਲੇ। ਸਿੰਗਾਪੁਰ ਵਿਚ 13000 ਕੇਸ ਸਾਹਮਣੇ ਆਏ। ਇਕ ਦਿਨ ਪਹਿਲਾਂ ਇੱਥੇ 7752 ਕੇਸ ਮਿਲੇ ਸਨ। ਸਿੰਗਾਪੁਰ ਵਿਚ ਇਕ ਮਹੀਨੇ ਵਿਚ 1 ਲੱਖ ਕੇਸ ਮਿਲੇ ਹਨ, ਜਿਹਨਾਂ ਵਿਚੋਂ 99 ਫੀਸਦੀ ਗੈਰ ਲੱਛਣ ਵਾਲੇ ਹਨ।


author

Vandana

Content Editor

Related News