ਜਰਮਨੀ : ਲੁਫਥਾਂਸਾ ਦੀਆਂ 1000 ਉਡਾਣਾਂ ਰੱਦ, 1.34 ਲੱਖ ਯਾਤਰੀ ਪ੍ਰਭਾਵਿਤ

07/28/2022 1:32:19 PM

ਫ੍ਰੈਂਕਫਰਟ (ਬਿਊਰੋ) ਜਰਮਨ ਏਅਰਲਾਈਨਜ਼ ਲੁਫਥਾਂਸਾ ਦੇ ਲੌਜਿਸਟਿਕ ਅਤੇ ਟਿਕਟਿੰਗ ਕਰਮਚਾਰੀਆਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਬੁੱਧਵਾਰ ਨੂੰ ਏਅਰਲਾਈਨ ਦੀਆਂ 1000 ਉਡਾਣਾਂ ਰੱਦ ਹੋ ਗਈਆਂ। ਰਿਪੋਰਟ ਮੁਤਾਬਕ ਵੱਡੇ ਪੱਧਰ 'ਤੇ ਉਡਾਣਾਂ ਦੇ ਰੱਦ ਹੋਣ ਨਾਲ ਕਰੀਬ 1.34 ਲੱਖ ਯਾਤਰੀ ਪਰੇਸ਼ਾਨ ਹੋਏ। ਉਹਨਾਂ ਨੂੰ ਜਾਂ ਤਾਂ ਆਪਣੀ ਯਾਤਰਾ ਰੱਦ ਕਰਨੀ ਪਈ ਜਾਂ ਫਿਰ ਨਵੇਂ ਸਿਰੇ ਤੋਂ ਯੋਜਨਾ ਬਣਾਉਣ ਲਈ ਮਜਬੂਰ ਹੋਣਾ ਪਿਆ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ

ਇਕ ਦਿਨ ਪਹਿਲਾਂ ਮੰਗਲਵਾਰ ਨੂੰ ਵੀ ਇਸ ਏਅਰਲਾਈਨ ਦੀਆਂ 47 ਉਡਾਣਾਂ ਰੱਦ ਕੀਤੀਆਂ ਗਈਆਂ ਸਨ।ਉਡਾਣਾਂ ਰੱਦ ਹੋਣ ਨਾਲ ਫ੍ਰੈਂਕਫਰਟ ਅਤੇ ਮਿਊਨਿਖ ਵਿਚ ਸਥਿਤ ਪ੍ਰਮੁੱਖ ਕੇਂਦਰਾਂ ਦੇ ਇਲਾਵਾ ਇਸੇਲਹਾਰਫ, ਹੈਮਬਰਗ, ਬਰਲਿਨ, ਬ੍ਰੇਮਨ, ਸਨੋਵਰ, ਸਟਟਮਾਰਟ ਅਤੇ ਕੋਲੋਨ 'ਤੇ ਵੀ ਯਾਤਰੀ ਪਰੇਸ਼ਾਨ ਹੋਏ। ਬਹੁਤ ਸਾਰੇ ਯਾਤਰੀ ਤਾਂ ਵਿਚਕਾਰ ਫਲਾਈਟ 'ਚ ਹੀ ਫਸ ਗਏ। ਹੜਤਾਲ ਕਾਰਨ ਨਵੀਂ ਦਿੱਲੀ, ਬੈਂਕਾਕ, ਨਿਊਯਾਰਕ, ਲਾਸ ਏਂਜਲਸ, ਸਿੰਗਾਪੁਰ, ਜੋਹਾਨਸਬਰਗ ਦੀਆਂ ਉਡਾਣਾਂ ਵੀ ਰੱਦ ਹੋਈਆਂ। ਏਅਰਲਾਈਨ ਦੇ ਟਿਕਟਿੰਗ ਅਤੇ ਲੌਜਿਸਟਿਕ ਸੇਵਾ ਕਰਮਚਾਰੀਆਂ ਨੇ ਸੋਮਵਾਰ ਨੂੰ ਹੀ ਤਨਖਾਹ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਦੀ ਘੋਸ਼ਣਾ ਕਰ ਦਿੱਤੀ ਸੀ। 20 ਹਜ਼ਾਰ ਕਰਮੀਆਂ ਨੇ ਕਿਹਾ ਕਿ ਹੜਤਾਲ ਦਾ ਸਮਰਥਨ ਕਰਾਂਗੇ।ਇੱਥੇ ਦੱਸ ਦਈਏ ਕਿ 92 ਹਜ਼ਾਰ ਲੋਕ ਫ੍ਰੈਂਕਫਰਟ ਤੋਂ ਪ੍ਰਭਾਵਿਤ ਹੋਏ। 
 


Vandana

Content Editor

Related News