ਕੈਨੇਡਾ ਦੇ ਸੂਬੇ 'ਚ ਨਾਜ਼ੁਕ ਹਾਲਾਤ, ਕਈ ICU ਮਰੀਜ਼ਾਂ ਨੂੰ ਪੈ ਸਕਦੈ 'ਮਾਰਨਾ'

Wednesday, Jan 13, 2021 - 08:06 AM (IST)

ਮਾਂਟਰੀਅਲ- ਕੈਨੇਡਾ ਦੇ ਸੂਬੇ ਕਿਊਬਿਕ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਮਾਂਟਰੀਅਲ ਹਸਪਤਾਲ ਹੁਣ ਉਸ ਮੁਕਾਮ ਦੇ ਨੇੜੇ ਹਨ ਜਦੋਂ ਡਾਕਟਰਾਂ ਅਤੇ ਨਰਸਾਂ ਨੂੰ ਇਹ ਚੁਣਨਾ ਪੈ ਸਕਦਾ ਹੈ ਕਿ ਕਿਹੜੇ ਲੋਕਾਂ ਨੂੰ ਮਰਨ ਦਿੱਤਾ ਜਾਵੇ ਅਤੇ ਕਿਨ੍ਹਾਂ ਨੂੰ ਬਚਾਇਆ ਜਾਵੇ।

ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਰਹੇ ਹਨ ਕਿ ਨਾ ਬਚਣ ਵਾਲੇ ਆਈ. ਸੀ. ਯੂ. ਮਰੀਜ਼ਾਂ ਨੂੰ ਵੈਂਟੀਲੇਟਰਾਂ ਤੋਂ ਹਟਾਇਆ ਜਾ ਸਕਦਾ ਹੈ, ਤਾਂ ਜੋ ਕਿਸੇ ਦੂਜੇ ਦੀ ਜਾਨ ਬਚਾਈ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਕੱਠ ਕਰਨ ਤੋਂ ਬਚੋ ਖ਼ਾਸਕਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ ਕਿਉਂਕਿ ਕੋਵਿਡ-19 ਸੰਕਰਮਣ ਕਾਰਨ ਇਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਨਾਜ਼ੁਕ ਹੈ, ਖ਼ਾਸਕਰ ਗ੍ਰੇਟਰ ਮਾਂਟਰੀਅਲ ਖੇਤਰ ਵਿਚ। ਸੋਮਵਾਰ ਦੁਪਹਿਰ ਮਾਂਟਰੀਅਲ ਵਿਚ ਤਾਜ਼ਾ ਕੋਵਿਡ-19 ਅਪਡੇਟ ਵਿਚ ਮੁੱਖ ਮੰਤਰੀ ਫ੍ਰੈਕੋਂਇਸ ਲੇਗਲੌਟ ਨੇ ਕਿਹਾ, ''ਸਾਡੇ ਐਮਰਜੈਂਸੀ ਵਾਰਡਾਂ 'ਤੇ ਦਬਾਅ ਹੈ, ਸਰਜਰੀਆਂ ਨੂੰ ਮੁਲਤਵੀ ਕਰਨਾ ਪਵੇਗਾ। ਮੈਂ ਜਾਣਦਾ ਹਾਂ ਲੋਕ ਸਮਝਣਗੇ।"

ਇਹ ਵੀ ਪੜ੍ਹੋ- ਟਰੰਪ ਬੋਲੇ, ਮੇਰੇ ਖ਼ਿਲਾਫ ਮਹਾਂਦੋਸ਼ ਸ਼ੁਰੂ ਕਰਨਾ ਅਮਰੀਕਾ ਲਈ ਹੈ ਖ਼ਤਰਨਾਕ

ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਹਸਪਤਾਲਾਂ ਵਿਚ 1,436 ਕੋਵਿਡ-19 ਪਾਜ਼ੀਟਿਵ ਮਰੀਜ਼ ਹਨ, ਬਹੁਤ ਸਾਰੇ ਹਸਪਤਾਲਾਂ ਵਿਚ ਜਗ੍ਹਾ ਨਹੀਂ ਹੈ, ਖ਼ਾਸਕਰ ਮਾਂਟਰੀਅਲ ਖੇਤਰ ਵਿਚ। ਹਾਲਾਤ ਉਸ ਮੋੜ 'ਤੇ ਹਨ ਜਿੱਥੇ ਮਾਂਟਰੀਅਲ ਹਸਪਤਾਲਾਂ ਦਾ ਸਟਾਫ਼ ਭਿਆਨਕ ਸਥਿਤੀ ਨਾਲ ਨਜਿੱਠਣ ਲਈ "ਐਡਵਾਂਸਡ ਟ੍ਰੀਆਜ਼ ਪ੍ਰੋਟੋਕੋਲ" ਦੀ ਆਨਲਾਈਨ ਸਿਖਲਾਈ ਲੈ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਜਲਦ ਹੀ ਡਾਕਟਰਾਂ ਨੂੰ ਇਹ ਚੁਣਨਾ ਪਵੇ ਕਿ ਆਈ. ਸੀ. ਯੂ. ਵਿਚ ਦਾਖ਼ਲ ਮਰੀਜ਼ਾਂ ਵਿਚੋਂ ਕਿਸ ਨੂੰ ਬਚਾਇਆ ਜਾਵੇ ਅਤੇ ਕਿਹੜਿਆਂ ਨੂੰ ਮਰਨ ਦਿੱਤਾ ਜਾਵੇ।

ਇਹ ਵੀ ਪੜ੍ਹੋ- ਭਾਰਤ ਬਾਇਓਟੈਕ ਨੇ ਬ੍ਰਾਜ਼ੀਲ ਨੂੰ ਟੀਕਾ ਸਪਲਾਈ ਕਰਨ ਲਈ ਸਮਝੌਤਾ ਕੀਤਾ

ਕਿਊਬਿਕ ਸਰਕਾਰ ਦੀ ਇਸ ਚਿਤਾਵਨੀ ਬਾਰੇ ਕੁਮੈਂਟ ਬਾਕਸ ਵਿਚ ਆਪਣੀ ਰਾਇ ਦਿਓ


Sanjeev

Content Editor

Related News