ਅੱਤਵਾਦੀਆਂ ਨਾਲ ਰਲਣ ਦੀ ਕੋਸ਼ਿਸ਼ 'ਚ ਸੀ ਇਹ ਕੈਨੇਡੀਅਨ ਜੋੜਾ, ਚੱਲ ਰਿਹੈ ਮੁਕੱਦਮਾ

09/14/2017 11:16:50 AM

ਮਾਂਟਰੀਅਲ— ਕੈਨੇਡਾ 'ਚ ਸਾਲ 2015 'ਚ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਸੀਰੀਆ ਜਾ ਕੇ ਅੱਤਵਾਦੀਆਂ ਨਾਲ ਮਿਲਣ ਦੀ ਕੋਸ਼ਿਸ਼ 'ਚ ਸਨ। 21 ਸਾਲਾ ਸਬਰੀਨ ਡਜੇਰਮੇਨ ਤੇ 20 ਸਾਲਾ ਅਲ ਮਾਹਦੀ ਜਮਾਲੀ ਨਾਂ ਦੇ ਇਸ ਜੋੜੇ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਉਨ੍ਹਾਂ ਦੀ ਇਹ ਪੋਲ ਵੀ ਕਿਸੇ ਹੋਰ ਨੇ ਨਹੀਂ ਸਗੋਂ ਡਜੇਰਮੇਨ ਦੀ ਭੈਣ ਨੇ ਹੀ ਖੋਲ੍ਹੀ ਸੀ। ਉਸ ਨੇ ਹੀ ਦੇਖਿਆ ਸੀ ਕਿ ਉਸ ਦੀ ਭੈਣ ਨੇ ਫੇਸਬੁੱਕ 'ਤੇ ਅੱਤਵਾਦੀਆਂ ਸੰਬੰਧੀ ਕੁੱਝ ਪੇਜ਼ ਲਾਈਕ ਕੀਤੇ ਸਨ। ਇਸ ਲਈ ਉਸ ਨੇ ਪੁਲਸ ਨੂੰ ਇਸ ਦੀ ਸਾਰੀ ਜਾਣਕਾਰੀ ਦਿੱਤੀ। ਪੁਲਸ ਨੇ ਇਸ ਸੰਬੰਧੀ ਜਾਂਚ ਕੀਤੀ ਤੇ ਇਸ ਜੋੜੇ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਦਾ ਸ਼ੱਕ ਸੱਚ ਨਿਕਲਿਆ ਕਿਉਂਕਿ ਇਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਬੰਬ ਬਣਾਉਣ ਵਾਲਾ ਸਾਮਾਨ, ਮੋਬਾਈਲ ਡਿਵਾਇਸਜ਼ 'ਤੇ ਜਿਹਾਦੀ ਪ੍ਰੋਪੇਗੰਡਾ, ਪਾਸਪੋਰਟ ਲਈ ਅਰਜ਼ੀਆਂ ਵੀ ਮਿਲੀਆਂ। ਇਸ ਤੋਂ ਇਲਾਵਾ ਨਵੇਂ ਕੱਪੜਿਆਂ ਨਾਲ ਭਰੇ ਬੈਗ ਅਤੇ ਹੱਥ ਨਾਲ ਲਿਖੀ ਬੰਬ ਬਣਾਉੁਣ ਦੀ ਵਿਧੀ ਵੀ ਮਿਲੀ। ਇਸ ਸੰਬੰਧੀ ਹੋਰ ਜਾਣਕਾਰੀ ਬੁੱਧਵਾਰ ਨੂੰ ਕਿਊਬਿਕ ਦੀ ਪ੍ਰੌਜ਼ੀਕਿਊਟਰ ਨੇ ਅਦਾਲਤ ਵਿੱਚ ਦਿੱਤੀ।

PunjabKesari
ਵਕੀਲਾਂ ਨੇ ਦੱਸਿਆ ਕਿ ਡਜੇਰਮੇਨ ਤੇ ਜਮਾਲੀ ਨੇ ਕੈਨੇਡੀਅਨ ਆਈ.ਐੱਸ.ਆਈ.ਐੱਸ ਜੰਗਜੂ ਜੌਹਨ ਮੈਗੁਆਇਰ ਦੇ ਪ੍ਰਚਾਰ ਵੀਡੀਓ ਦੇਖੇ ਸਨ। ਵੀਡੀਓ ਵਿੱਚ ਮੈਗੁਆਇਰ ਨੇ ਕੈਨੇਡੀਅਨ ਮੁਸਲਮਾਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਬੈਗ ਧਮਾਕਾਖੇਜ਼ ਸਮੱਗਰੀ ਨਾਲ ਭਰ ਲੈਣ ਅਤੇ ਹਵਾਈ ਟਿਕਟਾਂ ਖਰੀਦ ਲੈਣ। ਕਿਹਾ ਜਾ ਰਿਹਾ ਹੈ ਕਿ ਅਜੇ ਹੋਰ 10 ਹਫਤਿਆਂ ਤਕ ਇਹ ਕਾਰਵਾਈ ਚੱਲੇਗੀ।


Related News