ਜਲੰਧਰ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਅੰਤਿਮ ਮਿਲਾਨ
Monday, Jul 01, 2024 - 04:56 PM (IST)
ਜਲੰਧਰ (ਬਿਊਰੋ)- ਜਲੰਧਰ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਅੱਜ ਖ਼ਰਚਾ ਟੀਮਾਂ ਵੱਲੋਂ ਮੈਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਂ ਨਾਲ ਅੰਤਿਮ ਮਿਲਾਨ ਕੀਤਾ ਗਿਆ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਕਾਊਂਟ ਰੀਕਨਸਾਈਲੇਸ਼ਨ ਮੀਟਿੰਗ ਦੌਰਾਨ ਖਰਚਾ ਆਬਜ਼ਰਵਰ ਮਾਧਵ ਦੇਸ਼ਮੁੱਖ ਨੇ ਖ਼ਰਚੇ ਸਬੰਧੀ ਨੋਡਲ ਅਫ਼ਸਰ ਅਮਰਜੀਤ ਬੈਂਸ ਸਮੇਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਵੱਲੋਂ ਆਪਣੇ ਚੋਣ ਖ਼ਰਚੇ ਦਾ ਮੁਕੰਮਲ ਅਤੇ ਸਹੀ ਢੰਗ ਨਾਲ ਜ਼ਿਕਰ ਅਤੇ ਹਿਸਾਬ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਉਮੀਦਵਾਰ ਖ਼ਰਚਾ ਰਜਿਸਟਰ ਵਿੱਚ ਆਪੋ-ਆਪਣੇ ਚੋਣ ਖਰਚੇ ਦਾ ਪੂਰਾ ਹਿਸਾਬ ਸਮੇਤ ਲੋੜੀਂਦੇ ਦਸਤਾਵੇਜ਼ ਚੋਣ ਨਤੀਜੇ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ (4 ਜੁਲਾਈ ਤੱਕ) ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣ ਲਈ ਪਾਬੰਦ ਹਨ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਚੋਣ ਖ਼ਰਚੇ ਦਾ ਮੁਕੰਮਲ ਤੇ ਦਰੁੱਸਤ ਲੇਖਾ-ਜੋਖਾ ਨਿਰਧਾਰਤ ਮਿਤੀ ਤੱਕ ਨਿਯਮਾਂ ਅਨੁਸਾਰ ਜਮ੍ਹਾ ਕਰਾਉਣ ਲਈ ਕਿਹਾ।
ਇਹ ਵੀ ਪੜ੍ਹੋ- ਬਿਆਸ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਦੋ ਕਾਰਾਂ ਦੀ ਟੱਕਰ 'ਚ ਉੱਡੇ ਪਰਖੱਚੇ, ਇਕ ਦੀ ਦਰਦਨਾਕ ਮੌਤ
ਮੀਟਿੰਗ ਦੌਰਾਨ ਖਰਚਾ ਨਿਗਰਾਨ ਟੀਮਾਂ ਵੱਲੋਂ ਖਰਚਾ ਆਬਜ਼ਰਵਰ ਦੀ ਅਗਵਾਈ ਹੇਠ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਤੁਲਨਾ ਖ਼ਰਚਾ ਟੀਮਾਂ ਵੱਲੋਂ ਮੇਨਟੇਨ ਕੀਤੇ ਗਏ ਸ਼ੈਡੋ ਰਜਿਸਟਰਾਂ ਨਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਇਕ ਉਮੀਦਵਾਰ ਵੱਲੋਂ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਹੱਦ 95 ਲੱਖ ਰੁਪਏ ਤੈਅ ਕੀਤੀ ਗਈ ਸੀ। ਚੋਣ ਖਰਚੇ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨ ਦੀ ਮਿਤੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਕੀਤਾ ਗਿਆ ਚੋਣ ਖਰਚ ਸ਼ਾਮਲ ਹੈ। ਇਸ ਮੌਕੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਸਹਾਇਕ ਖ਼ਰਚਾ ਨਿਗਰਾਨ, ਖ਼ਰਚਾ ਟੀਮਾਂ ਦੇ ਮੈਂਬਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਦੀ ਸੀਟ, ਭਾਜਪਾ, 'ਆਪ' ਤੇ ਕਾਂਗਰਸ ਦੀ ਸਾਖ਼ ਦਾਅ 'ਤੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।