TikTok 'ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣਿਆ 'ਮੋਂਟਾਨਾ'
Thursday, May 18, 2023 - 04:44 PM (IST)
ਗੈਜੇਟ ਡੈਸਕ- ਅਮਰੀਕਾ ਦੇ ਮੋਂਟਾਨਾ ਨੇ ਟਿਕਟਾਕ 'ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ। ਟਿਕਟਾਕ 'ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਇਹ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ। ਮੋਂਟਾਨਾ ਦੁਆਰਾ ਲਗਾਏ ਗਏ ਇਸ ਬੈਨ 'ਤੇ ਟਿਕਟਾਕ ਨੇ ਕਿਹਾ ਹੈ ਕਿ ਇਹ ਕਦਮ ਲੋਕਾਂ ਦੇ ਅਧਕਾਰਾਂ ਦਾ ਉਲੰਘਣ ਕਰਦਾ ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਮੋਂਟਾਨਾ ਦੇ ਗਵਰਨਰ ਗ੍ਰੇਗ ਜਿਆਨਫੋਰਟ ਨੇ ਬੁੱਧਵਾਰ ਨੂੰ ਚੀਨ ਦੀ ਮਲਕੀਅਤ ਵਾਲੇ ਟਿਕਟਾਕ 'ਤੇ ਚੀਨ ਦੁਆਰਾ ਕਥਿਤ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਲੋਕਾਂ ਨੂੰ ਬਚਾਉਣ ਲਈ ਸੂਬੇ 'ਚ ਇਸਦੇ ਇਸਤੇਮਾਲ ਅਤੇ ਸੰਚਾਲਨ 'ਤੇ ਬੈਨ ਲਗਾਉਣ ਵਾਲੇ ਕਾਨੂੰਨ 'ਤੇ ਦਸਤਖਤ ਕੀਤੇ ਹਨ ਜਿਸਤੋਂ ਬਾਅਦ ਇਹ ਪ੍ਰਸਿੱਧ ਸ਼ਾਰਟ ਵੀਡੀਓ ਐਪ ਟਿਕਟਾਕ 'ਤੇ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ।
ਇਸ ਸੰਬੰਧ 'ਚ ਗੂਗਲ ਅਤੇ ਐਪਲ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਮੋਂਟਾਨਾ ਦੇ ਅੰਦਰ ਦੋਵਾਂ ਕੰਪਨੀਆਂ ਦੇ ਐਪ ਸਟੋਰ 'ਤੇ ਟਿਕਟਾਕ ਨਜ਼ਰ ਨਹੀਂ ਆਉਣਾ ਚਾਹੀਦਾ, ਹਾਲਾਂਕਿ ਟਿਕਟਾਕ ਦੇ ਇਸਤੇਮਾਲ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ ਪਰ ਜੇਕਰ ਕਿਸੇ ਐਪ ਸਟੋਰ 'ਤੇ ਟਿਕਟਾਕ ਪਾਇਆ ਜਾਂਦਾ ਹੈ ਤਾਂ ਪ੍ਰਤੀ ਦਿਨ 10,000 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ– ਜ਼ੋਮਾਟੋ ਨੇ ਲਾਂਚ ਕੀਤੀ ਆਪਣੀ UPI ਸੇਵਾ, ਗਾਹਕਾਂ ਨੂੰ ਹੋਵੇਗਾ ਇਹ ਫਾਇਦਾ
ਇਹ ਬੈਨ 1 ਜਨਵਰੀ, 2024 ਤੋਂ ਲਾਗੂ ਹੋਣਾ ਹੈ ਅਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਲਗਭਗ ਤੈਅ ਹੈ, ਹਾਲਾਂਕਿ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਬੈਨ ਨੂੰ ਲਾਗੂ ਕਰਨਾ ਮੁਸ਼ਕਿਲ ਹੋ ਸਕਦਾ ਹੈ। ਐਪ 'ਤੇ ਬੈਨ ਲਗਾਉਣ ਵਾਲੇ ਗਵਰਨਰ ਦੁਆਰਾ ਦਸਤਖਤ ਕੀਤੇ ਹੋਏ ਬਿੱਲ ਦਾ ਉਦੇਸ਼ ਨਾਗਰਿਕਾਂ ਨੂੰ ਵਿਦੇਸ਼ੀ ਪ੍ਰਭਾਵ ਤੋਂ ਬਚਾਉਣਾ ਹੈ ਕਿਉਂਕਿ ਟਿਕਟਾਕ ਦੀ ਮਲਕੀਅਤ ਬੀਜਿੰਗ ਸਥਿਤ ਬਾਈਟਡਾਂਸ ਕੋਲ ਹੈ।
ਟਿਕਟਾਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਨਵਾਂ ਕਾਨੂੰਨ ਟਿਕਟਾਕ 'ਤੇ ਗੈਰ-ਕਾਨੂੰਨੀ ਰੂਪ ਨਾਲ ਬੈਨ ਲਗਾ ਕੇ ਮੋਂਟਾਨਾ ਦੇ ਲੋਕਾਂ ਦੇ ਪਹਿਲੇ ਅਧਿਕਾਰਾਂ ਦਾ ਉਲੰਘਣ ਕਰਦਾ ਹੈ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਕੰਪਨੀ ਮੋਂਟਾਨਾ ਦੇ ਅੰਦਰ ਅਤੇ ਬਾਹਰ ਆਪਣੇ ਯੂਜ਼ਰਜ਼ ਦੇ ਅਧਿਕਾਰਾਂ ਲਈ ਕੰਮ ਕਰਨਾ ਜਾਰੀ ਰੱਖੇਗੀ।
ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp