ਕ੍ਰਿਪਟੋ ਨਾਲ ਮਨੀ ਲਾਂਡਰਿੰਗ : 23 ਸਾਲਾਂ ਚੀਨੀ ਵਿਦਿਆਰਥੀ ਅਮਰੀਕਾ ''ਚ ਚਲਾ ਰਿਹਾ ਸੀ ਐਕਸਚੇਂਜ
Wednesday, Dec 27, 2023 - 06:09 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ 23 ਸਾਲਾਂ ਇਕ ਚੀਨੀ ਵਿਦਿਆਰਥੀ ਨੇ ਕ੍ਰਿਪਟੋ ਮਾਈਨਿੰਗ ਦੇ ਰਾਹੀਂ ਕਰੀਬ ਡੇਢ ਸਾਲ ਤੱਕ ਚੀਨ ਤੋਂ ਅਰਬਾਂ ਡਾਲਰ ਦੀ ਹੇਰਾਫੇਰੀ ਕੀਤੀ। ਪਰ ਦੁਨੀਆ ਭਰ ਨੂੰ ਸਾਈਬਰ ਸੁਰੱਖਿਆ ਸਿਖਾਉਣ ਵਾਲਾ ਅਮਰੀਕੀ ਪ੍ਰਸ਼ਾਸਨ, ਸੁਰੱਖਿਆ ਤੰਤਰ ਅਤੇ ਬੈਂਕ ਇਸ ਨੂੰ ਜਾਣ ਨਹੀਂ ਪਾਇਆ। ਬਲੈਕ ਮਨੀ ਦੇ ਇਸ ਰੈਕੇਟ ਨਾਲ ਮਨੀ ਲਾਂਡਰਿੰਗ ਦਾ ਖੁਲਾਸਾ ਉਦੋਂ ਹੋਇਆ ਜਦੋਂ ਟੇਕਸਾਸ ਦੇ ਛੋਟੇ ਜਿਹੇ ਸ਼ਹਿਰ ਚੈਨਿੰਗ 'ਚ ਕੁਝ ਮਜ਼ਦੂਰਾਂ ਨੇ ਮਜ਼ਦੂਰੀ ਦੇ ਪੂਰੇ ਪੈਸੇ ਨਾ ਮਿਲਣ 'ਤੇ ਸਥਾਨਕ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ। ਜਾਂਚ 'ਚ ਪਤਾ ਲੱਗਿਆ ਕਿ ਇਸ ਦੇ ਪਿੱਛੇ ਚੀਨੀ ਨਿਵੇਸ਼ਕਾਂ ਅਤੇ ਰਾਜਨੇਤਾਵਾਂ ਦਾ ਹੱਥ ਹੈ। ਅਜਿਹੇ 'ਚ ਡਿਜ਼ੀਟਲ ਕਰੰਸੀ ਦੇ ਰਾਹੀਂ ਕ੍ਰਾਸ ਬਾਰਡਰ ਟਰਾਂਜੈਕਸ਼ਨ ਦੇ ਨਵੇਂ ਮਾਡਲ ਨੂੰ ਲੈ ਕੇ ਸਾਰੇ ਦੇਸ਼ਾਂ ਨੂੰ ਸੁਰੱਖਿਆ ਏਜੰਸੀਆ ਸਾਵਧਾਨ ਹੋ ਗਈਆਂ ਹਨ। ਟੇਕਸਾਸ ਪ੍ਰਸ਼ਾਸਨ ਦੀ ਜਾਂਚ ਤੋਂ ਪਤਾ ਚੱਲਿਆ ਕਿ ਜੇਰੀ ਯੂ ਨਾਮ ਦਾ ਵਿਦਿਆਰਥੀ ਛੋਟੀਆਂ-ਛੋਟੀਆਂ ਇਮਾਰਤਾਂ 'ਚ ਕ੍ਰਿਪਟੋ ਮਾਈਨਿੰਗ ਦਾ ਕਾਰੋਬਾਰ ਕਰ ਰਿਹਾ ਸੀ। ਇਨ੍ਹਾਂ 'ਚੋਂ 6000 ਤੋਂ ਜ਼ਿਆਦਾ ਮਾਈਨਿੰਗ ਕੰਪਿਊਟਰ ਦਿਨ-ਰਾਤ ਕੰਮ ਕਰ ਰਹੇ ਸਨ।
ਮੂਲ ਰੂਪ ਨਾਲ ਚੀਨ ਦਾ ਇਹ ਵਿਦਿਆਰਥੀ ਨਿਊਯਾਰਕ ਸੀਟੀ ਤੋਂ ਪੜ੍ਹਾਈ ਕਰ ਰਿਹਾ ਹੈ। ਉਸ ਨੇ ਇਹ ਇਮਾਰਤਾਂ ਕਰੀਬ 49 ਕਰੋੜ ਰੁਪਏ 'ਚ ਖਰੀਦੀਆਂ ਸੀ। ਚੈਨਿੰਗ ਕਸਬੇ 'ਚ ਸਿਰਫ਼ 281 ਲੋਕ ਰਹਿੰਦੇ ਹਨ। ਉਨ੍ਹਾਂ ਲਈ ਇਹ ਕਮਾਈ ਦਾ ਮੌਕਾ ਸੀ, ਕਿਉਂਕਿ ਜੇਰੀ ਇਲੈਕਟ੍ਰਸਿਟੀ ਅਤੇ ਮਾਈਨਿੰਗ ਦਾ ਢੇਰ ਸਾਰਾ ਕੰਮ ਕਰਵਾ ਰਿਹਾ ਸੀ। ਦਰਅਸਲ ਕ੍ਰਿਪਟੋ ਮਾਈਨਿੰਗ ਲਈ ਕਾਫੀ ਬਿਜਲੀ ਦੀ ਲੋੜ ਹੁੰਦੀ ਹੈ। ਕੰਪਿਊਟਰ ਵੀ ਤਹਿਖਾਨਿਆਂ 'ਚ ਲਗਾਏ ਜਾਂਦੇ ਹਨ। ਜਦੋਂ ਕਾਰੀਗਰਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸ਼ਿਕਾਇਤ ਕਰ ਦਿੱਤੀ। ਇਸ ਪੂਰੇ ਕਾਰੋਬਾਰ ਦੌਰਾਨ ਲੈਣ-ਦੇਣ ਕ੍ਰਿਪਟੋਕਰੰਸੀ ਨਾਲ ਹੋਣ ਕਾਰਨ ਪ੍ਰਸ਼ਾਸਨ ਜੇਰੀ ਦੇ ਖਿਲਾਫ ਕੋਈ ਸਬੂਤ ਨਹੀਂ ਜੁਟਾ ਪਾਇਆ ਹੈ। ਜ਼ਮੀਨ ਦੇ ਲੈਣ-ਦੇਣ ਤੋਂ ਇਲਾਵਾ ਉਸ ਦਾ ਫਲੈਟ ਵੀ ਕ੍ਰਿਪਟੋਕਰੰਸੀ ਟੇਥਰ ਦੇ ਰਾਹੀਂ ਖਰੀਦਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।