ਚੀਨ ਨੇ ਲੱਭੇ 3 ਤਰੀਕੇ, ਆਵਾਜਾਈ ਨਿਯਮ ਤੋੜੇ ਤਾਂ ਭੁਗਤਨੀ ਪਵੇਗੀ ਇਹ ਸਜ਼ਾ

Thursday, Jun 15, 2017 - 01:05 PM (IST)

ਬੀਜਿੰਗ— ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਅਤੇ ਜ਼ਿੰਮੇਵਾਰੀ ਵੀ। ਜੇਕਰ ਅਸੀਂ ਇਸ ਦੀ ਉਲੰਘਣਾ ਕਰਦੇ ਹਾਂ ਤਾਂ ਸਾਨੂੰ ਜ਼ੁਰਮਾਨਾ ਵੀ ਲੱਗਦਾ ਹੈ। ਹੈਲਮੇਟ ਨਾ ਪਾਉਣਾ, ਹਰੀ ਲਾਈਟ ਹੋਣ ਤੋਂ ਪਹਿਲਾਂ ਹੀ ਵਾਹਨ ਲੈ ਕੇ ਨਿਕਲ ਜਾਣਾ ਆਦਿ ਨਿਯਮਾਂ ਦੀ ਅਸੀਂ ਜਾਂ ਤੁਸੀਂ ਉਲੰਘਣਾ ਕਰਦੇ ਹਾਂ। ਆਵਾਜਾਈ ਦੇ ਨਿਯਮਾਂ ਨੂੰ ਅਸੀਂ ਹਲਕੇ 'ਚ ਲੈਂਦੇ ਹਾਂ ਅਤੇ ਇਹ ਸੋਚਦੇ ਹਾਂ ਸਾਨੂੰ ਕੀ ਫਰਕ ਪੈਂਦਾ ਹੈ, ਭਾਵੇਂ ਸਾਨੂੰ ਭਾਰੀ ਨੁਕਸਾਨ ਕਿਉਂ ਨਾ ਹੋ ਜਾਵੇ। ਪਰ ਚੀਨ ਨੇ ਇਸ ਦਾ ਹੱਲ ਲੱਭ ਲਿਆ ਹੈ। 
ਚੀਨ ਨੇ ਆਵਾਜਾਈ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ।ਚੀਨ ਦੇ ਬਿਨਜ਼ਾਊ ਸ਼ਹਿਰ 'ਚ ਆਵਾਜਾਈ ਨਿਯਮ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਦੇ ਤਿੰਨ ਤਰੀਕੇ ਲੱਭੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਿੰਨ ਬਦਲ ਦਿੱਤੇ ਜਾਣਗੇ। ਪਹਿਲਾ— ਆਵਾਜਾਈ ਨਿਯਮਾਂ 'ਤੇ ਲੇਖ ਲਿਖੋ। ਦੂਜਾ— 200 ਰੁਪਏ ਜ਼ੁਰਮਾਨਾ ਦਿਓ ਅਤੇ ਤੀਜਾ— ਪੁਲਸ ਨਾਲ ਮਿਲ ਕੇ ਸੜਕ 'ਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਦਾ ਪਾਲਣ ਕਰਾਓ। ਤੀਜਾ ਬਦਲ ਚੁਣਨ 'ਤੇ ਨਿਯਮ ਤੋੜਨ ਵਾਲਿਆਂ ਨੂੰ ਤਕਰੀਬਨ 15 ਮਿੰਟ ਸੜਕ 'ਤੇ ਪੁਲਸ ਨਾਲ ਡਿਊਟੀ ਕਰਨੀ ਹੋਵੇਗੀ।


Related News