ਹੈਰਾਨੀਜਨਕ! 12 ਬੱਚਿਆਂ ਦੀ ਮਾਂ 37 ਦੀ ਉਮਰ 'ਚ ਬਣੀ 'ਨਾਨੀ', ਪੁੱਤ ਅਤੇ ਦੋਹਤੀ ਦੀ ਉਮਰ 'ਚ ਮਾਮੂਲੀ ਅੰਤਰ

06/29/2022 1:57:25 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਵਿਵਾਦਿਤ ਟਿਕਟਾਕ ਸਟਾਰ ਵੇਰੋਨਿਕਾ ਮੇਰਿਟ 37 ਸਾਲ ਦੀ ਉਮਰ ਵਿਚ ਨਾਨੀ ਬਣ ਗਈ ਹੈ। ਵੇਰੋਨਿਕਾ ਦੇ 12 ਬੱਚੇ ਹਨ। ਉਸ ਦੀ ਸਭ ਤੋਂ ਵੱਡੀ ਧੀ ਵਿਕਟੋਰੀਆ ਮੇਰਿਟ ਨੇ 18 ਜੂਨ ਨੂੰ ਮੈਡਿਲਿਨ ਰੋਸਾਲੀ ਨਾਮ ਦੀ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ। ਇਸ ਤਰ੍ਹਾਂ ਸਿਰਫ 10 ਦਿਨ ਦੀ ਮੈਡਿਲਿਨ ਦੀਆਂ 11 ਆਂਟੀਆਂ ਅਤੇ ਅੰਕਲ ਹਨ।ਮੈਡਿਲਿਨ ਦਾ ਸਭ ਤੋਂ ਸਭ ਤੋਂ ਛੋਟੀ ਉਮਰ ਦਾ ਅੰਕਲ ਉਸ ਤੋਂ ਸਿਰਫ ਦੋ ਮਹੀਨੇ ਹੀ ਵੱਡਾ ਹੈ। ਮੈਡਿਲਿਨ ਦੀ ਮਾਂ ਅਤੇ ਵੇਰੋਨਿਕਾ ਦੀ ਧੀ ਵਿਕਟੋਰੀਆ (22) ਦੇ ਬਾਕੀ ਭਰਾ-ਭੈਣਾਂ ਦੀ ਉਮਰ ਦੋ ਸਾਲ ਤੋਂ 17 ਸਾਲ ਦੇ ਵਿਚਕਾਰ ਹੈ।

ਵੇਰੋਨਿਕਾ ਦੇ ਟਿਕਟਾਕ 'ਤੇ ਦੋ ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ ਅਤੇ ਉਹ 'ਦਿਸਮੈਡਮਾਮਾ' ਦੇ ਨਾਮ ਨਾਲ ਜਾਣੀ ਜਾਂਦੀ ਹੈ। ਵੇਰੋਨਿਕਾ ਦਾ ਕਹਿਣਾ ਹੈ ਕਿ ਉਹ 37 ਸਾਲ ਦੀ ਉਮਰ ਵਿਚ ਨਾਨੀ ਬਣ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਉਹ ਬੱਚੇ ਦੀ ਦੇਖਭਾਲ ਕਰਨ ਨੂੰ ਬਹੁਤ ਉਤਸ਼ਾਹਿਤ ਹੈ। ਇਸ ਤਰ੍ਹਾਂ ਮੈਡਿਲਿਨ ਦੇ ਜਨਮ ਦੇ ਨਾਲ ਹੀ ਵੇਰੋਨਿਕਾ ਦੇ ਪਰਿਵਾਰ ਵਿਚ ਮੈਂਬਰਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਵੇਰੋਨਿਕਾ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਉਹ ਬੱਚੇ ਦੇ ਜਨਮ ਮੌਕੇ ਮੌਜੂਦ ਨਹੀਂ ਸੀ ਪਰ ਨਵਜਨਮੇ ਦੇ ਪਿਤਾ ਅਤੇ ਵਿਕਟੋਰੀਆ ਦੇ ਪ੍ਰੇਮੀ ਲਿਯੋਨ (21) ਉੱਥੇ ਸਨ।

ਬੇਬੀ ਮੈਡਿਲਿਨ ਦੇ ਕੁੱਲ ਆਂਟੀ-ਅੰਕਲ
ਵੇਰੋਨਿਕਾ ਨੇ ਟਿਕਟਾਕ 'ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਹ ਆਪਣੀ ਦੋਤੀ ਨਾਲ ਸਾਰਿਆਂ ਨੂੰ ਮਿਲਾਉਂਦੀ ਹੈ। ਉਹ ਕਹਿੰਦੀ ਹੈ ਕਿ ਉਸ ਦੀ ਸਭ ਤੋਂ ਵੱਡੀ ਧੀ ਅਤੇ ਮੈਡਿਲਿਨ ਦੀ ਮਾਂ ਵਿਕਟੋਰੀਆ ਇਕ ਬਹੁਤ ਚੰਗੀ ਮਾਂ ਹੈ। ਵਿਕਟੋਰੀਆ ਦੇ ਇਲਾਵਾ ਵੇਰੋਨਿਕਾ ਦੇ 11 ਬੱਚੇ ਹਨ। ਜਿਹਨਾਂ ਵਿਚ ਐਡ੍ਰਿਊ (17), ਐਡਮ (16), ਮਾਰਾ (14), ਡੈਸ਼ (13), ਡਾਰਲਾ (11), ਮਾਰਵਲੇਸ (9), ਮਾਰਟੇਲਿਾ (7), ਅਮੀਲਿਆ (5), ਡੇਲੀਆ (4), ਡੋਨੋਵਨ (2) ਅਤੇ 9 ਹਫ਼ਤੇ ਦਾ ਪੁੱਤ ਮੋਡੀ ਹੈ। ਵੇਰੋਨਿਕਾ ਮੇਰਿਟ ਨੇ 14 ਸਾਲ ਦੀ ਉਮਰ ਵਿਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। 

 

 
 
 
 
 
 
 
 
 
 
 
 
 
 
 
 

A post shared by Thismadmama (@thismadmama)

ਵੇਰੋਨਿਕਾ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ 9 ਸਾਲ ਗਰਭਵਤੀ ਰਹੀ। ਇਕ ਇੰਟਰਵਿਊ ਵਿਚ ਵੇਰੋਨਿਕਾ ਦੇ ਦੱਸਿਆ ਸੀ ਕਿ ਉਸ ਦੀ ਇੱਛਾ ਸੀ ਕਿ ਉਸ ਦਾ ਪਰਿਵਾਰ ਵੱਡਾ ਹੋਵੇ। ਵੇਰੋਨਿਕਾ ਨੇ ਕੁੱਲ 16 ਬੱਚੇ ਹੋਣ ਦੀ ਫੈਮਿਲੀ ਪਲਾਨਿੰਗ ਦੇ ਬਾਵਜੂਦ ਫ਼ੈਸਲਾ ਲਿਆ ਹੈ ਕਿ ਮੋਡੀ ਉਹਨਾਂ ਦਾ ਆਖਰੀ ਬੱਚਾ ਹੋਵੇਗਾ। ਇਸ ਮਗਰੋਂ ਉਹ ਬੱਚਾ ਪੈਦਾ ਨਹੀਂ ਕਰੇਗੀ। ਇੱਥੇ ਦੱਸ ਦਈਏ ਕਿ ਵੇਰੋਨਿਕਾ ਨੂੰ ਆਪਣੀ ਪਸੰਦ ਅਤੇ ਬੱਚਿਆਂ ਦੇ ਜਨਮ ਨੂੰ ਲੈਕੇ ਕਈ ਵਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।  ਇਕ ਇੰਟਰਵਿਊ ਵਿਚ ਵੇਰੋਨਿਕਾ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਇਕ ਵਾਰ ਉਸ ਬਾਰੇ ਕਿਹਾ ਗਿਆ ਸੀ ਕਿ ਉਸ ਦੇ ਬੱਚਿਆਂ ਦੇ ਪਿਤਾ ਵੱਖੋ-ਵੱਖ ਹਨ। ਉਹ ਦੱਸਦੀ ਹੈ ਕਿ ਲੋਕ ਜੋ ਮਰਜ਼ੀ ਸੋਚਣ, ਬੋਲਣ ਪਰ ਮੇਰੇ ਬੱਚਿਆਂ ਦੇ ਸਿਰਫ ਦੋ ਪਿਤਾ ਹਨ। ਵੇਰੋਨਿਕਾ ਦਾ ਪਹਿਲਾ ਵਿਆਹ 2005 ਵਿਚ ਟੁੱਟ ਗਿਆ ਸੀ ਹੁਣ ਉਹ ਆਪਣੇ ਦੂਜੇ ਪਤੀ ਮਾਰਟੀ ਨਾਲੋਂ ਵੀ ਵੱਖ ਹੋ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਨਵਾਂ ਕਦਮ, ਸਾਵਧਾਨੀ ਵਜੋਂ ਮਧੂ ਮੱਖੀਆਂ 'ਤੇ ਲਗਾਈ 'ਤਾਲਾਬੰਦੀ'

ਮੋਡੀ ਅਤੇ ਮੈਡਿਲਿਨ ਮਾਮਾ-ਭਾਂਜੀ ਵਾਂਗ ਨਹੀਂ ਹੋਣਗੇ ਵੱਡੇ
ਵੇਰੋਨਿਕਾ ਨੇ ਇਸ ਹਫ਼ਤੇ ਵਿਕਟੋਰੀਆ ਦੀ ਡਿਲਿਵਰੀ ਨੂੰ ਲੈਕੇ ਟਿਕਟਾਕ 'ਤੇ 6 ਵੀਡੀਓ ਪੋਸਟ ਕੀਤੇ, ਜਿਹਨਾਂ 'ਤੇ ਡੇਢ ਲੱਖ ਤੋਂ ਜ਼ਿਆਦਾ ਲਾਈਕ ਆਏ। ਵਿਕਟੋਰੀਆ ਨੇ ਨਿੱਜੀ ਕਾਰਨਾਂ ਤੋਂ ਸੋਸ਼ਲ ਮੀਡੀਆ 'ਤੇ ਮੈਡਿਲਿਨ ਦਾ ਚਿਹਰਾ ਨਾ ਦਿਖਾਉਣ ਦਾ ਫ਼ੈਸਲਾ ਲਿਆ ਹੈ। ਉਹਨਾਂ ਨੂੰ ਸ਼ੁਭਚਿੰਤਕਾਂ ਦੇ ਹਜ਼ਾਰਾਂ ਸੰਦੇਸ਼ ਮਿਲੇ ਹਨ। ਇਹਨਾਂ ਵਿਚ ਇਕ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਮੈਡਿਲਿਨ ਅਤੇ ਮੋਡੀ ਲੱਗਭਗ ਇਕੋ ਉਮਰ ਦੇ ਹਨ। ਇਸ ਸ਼ਖ਼ਸ ਨੇ ਵੇਰੋਨਿਕਾ ਨੂੰ ਭੇਜੇ ਸੰਦੇਸ਼ ਵਿਚ ਕਿਹਾ ਕਿ ਵਧਾਈ, ਨਾਨੀ। ਮੈਡਿਲਿਨ ਅਤੇ ਮੋਡੀ ਇਕੱਠੇ ਵੱਡੇ ਹੋਣਗੇ ਅਤੇ ਇਸ ਵਿਚ ਬਹੁਤ ਆਨੰਦ ਆਵੇਗਾ। ਵੇਰੋਨਿਕਾ ਦਾ ਕਹਿਣਾ ਹੈ ਕਿ ਮੋਡੀ ਅਤੇ ਮੈਡਿਲਿਨ ਕਜ਼ਨ ਜਾਂ ਜੁੜਵਾਂ ਭੈਣ-ਭਰਾ ਵਾਂਗ ਵੱਡੇ ਹੋਣਗੇ। ਵੇਰੋਨਿਕਾ ਨੇ ਆਪਣੇ 12 ਬੱਚਿਆਂ ਲਈ ਇਕ ਕਲਰ-ਕੋਡ ਤਿਆਰ ਕੀਤਾ ਹੈ। ਉਹ ਆਪਣੇ ਬੱਚਿਆਂ ਨੂੰ ਇੰਦਰਧਨੁਸ਼ ਦੇ ਵੱਖਰੇ-ਵੱਖਰੇ ਰੰਗਾਂ ਦੇ ਅਨੁਸਾਰ ਕੱਪੜੇ ਪਾਉਂਦੀ ਹੈ ਜਿਵੇਂ ਮੋਡੀ ਹਮੇਸ਼ਾ ਪੀਲੇ ਰੰਗ ਦੇ ਕੱਪੜੇ ਪਾਉਂਦਾ ਹੈ। ਐਡਮ ਹਰੇ ਰੰਗ ਦੇ ਅਤੇ ਡੈਸ਼ ਨਾਰੰਗੀ ਰੰਗ ਦੇ ਕੱਪੜੇ ਪਾਉਂਦਾ ਹੈ।


Vandana

Content Editor

Related News