ਛੇੜਛਾੜ ਕਰਨ ਵਾਲਿਆਂ ਨਾਲ ਲੜਨ ਦੀ ਬਜਾਏ ਸੈਲਫੀ ਲੈਂਦੀ ਹੈ ਇਹ ਕੁੜੀ

10/07/2017 11:29:43 AM

ਐਮਸਟਰਡਮ(ਬਿਊਰੋ)— ਅੱਜਕੱਲ੍ਹ ਦੀਆਂ ਕੁੜੀਆਂ ਛੇੜਛਾੜ ਕਰਨ ਵਾਲਿਆਂ ਤੋਂ ਡਰਦੀਆਂ ਨਹੀਂ, ਸਗੋਂ ਉਨ੍ਹਾਂ ਦਾ ਸਾਹਮਣਾ ਕਰਦੀਆਂ ਹਨ। ਕਈ ਮਾਮਲਿਆਂ ਵਿਚ ਤਾਂ ਕੁੜੀਆਂ ਖੁਦ ਭੂੰਡ ਆਸ਼ਕਾਂ ਨੂੰ ਸਬਕ ਸਿਖਾਉਂਦੇ ਹੋਏ ਕੁੱਟਮਾਰ ਕਰਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਥਾਣੇ ਲਿਜਾਉਂਦੀਆਂ ਹਨ ਪਰ ਇਕ ਕੁੜੀ ਅਜਿਹੀ ਵੀ ਹੈ ਜੋ ਆਪਣੇ ਨਾਲ ਛੇੜਛਾੜ ਕਰਨ ਵਾਲੇ ਵਿਕਤੀਆਂ ਨਾਲ ਨਾ ਤਾਂ ਲੜਾਈ ਕਰਦੀ ਹੈ ਅਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਰਿਪੋਰਟ ਦਰਜ ਕਰਵਾਉਂਦੀ ਹੈ। ਉਹ ਬਸ ਉਨ੍ਹਾਂ ਨਾਲ ਸੈਲਫੀ ਲੈਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰ ਦਿੰਦੀ ਹੈ।
ਐਮਸਟਰਡਮ ਦੀ ਰਹਿਣ ਵਾਲੀ 20 ਸਾਲ ਦੀ ਨੋਵਾ ਜੇਂਸਮਾ ਨੂੰ ਕਈ ਵਾਰ ਵਿਅਕਤੀਆਂ ਦੇ ਗਲਤ ਕੁਮੈਂਟਸ ਅਤੇ ਛੇੜਛਾੜ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਪੈਂਦਾ ਹੈ। ਪਹਿਲਾਂ ਤਾਂ ਉਹ ਅਜਿਹੇ ਲੋਕਾਂ ਨਾਲ ਲੜਾਈ ਕਰਦੀ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਇਸ ਨਾਲ ਨਜਿੱਠਣ ਦਾ ਇਕ ਵੱਖ ਹੀ ਤਰੀਕਾ ਅਪਣਾ ਲਿਆ। ਉਹ ਹੁਣ ਛੇੜਛਾੜ ਕਰਨ ਵਾਲੇ ਵਿਅਕਤੀਆਂ ਨਾਲ ਸੈਲਫੀ ਲੈਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰ ਦਿੰਦੀ ਹੈ। ਇਨ੍ਹਾਂ ਤਸਵੀਰਾਂ ਨਾਲ ਉਹ ਇਹ ਵੀ ਜਾਣਕਾਰੀ ਦਿੰਦੀ ਹੈ ਕਿ ਸਬੰਧਤ ਵਿਅਕਤੀ ਨੇ ਉਸ ਨਾਲ ਕੀ ਛੇੜਛਾੜ ਕੀਤੀ।
ਨੋਵਾ ਨੇ ਹੁਣ ਇਸ ਪਹਿਲ ਨੂੰ ਇਕ ਮਹੀਨੇ ਤੱਕ ਕਰਕੇ ਇਕ ਪ੍ਰੋਜੈਕਟ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਉਹ ਮੰਨਦੀ ਹੈ ਕਿ ਇਹ ਸੰਸਾਰਿਕ ਸਮੱਸਿਆ ਹੈ ਅਤੇ ਇਸ ਲਈ ਉਹ ਇਸ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ। ਆਪਣੇ ਇਸ ਕਦਮ ਦੇ ਪਿੱਛੇ ਦੀ ਵਜ੍ਹਾ ਦੱਸਦੇ ਹੋਏ ਨੋਵਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੋਈ ਜੇਕਰ ਗਲਤ ਕੁਮੈਂਟ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਜੇਕਰ ਉਹ ਇਸਦਾ ਵਿਰੋਧ ਕਰਦੀ ਸੀ ਤਾਂ ਚੀਜਾਂ ਹੋਰ ਵਿਗੜ ਜਾਂਦੀਆਂ ਸਨ ਪਰ ਅਜਿਹੀ ਚੀਜਾਂ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਉਨ੍ਹਾਂ ਨੇ ਸੈਲਫੀ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਜਿਹਾ ਕਰਦੇ ਸਮੇਂ ਛੇੜਛਾੜ ਕਰਨ ਵਾਲਾ ਵਿਅਕਤੀ ਕਦੇ ਉਨ੍ਹਾਂ ਨੂੰ ਇਹ ਸਵਾਲ ਨਹੀਂ ਕਰਦਾ ਕਿ ਉਹ ਸੈਲਫੀ ਕਿਉਂ ਲੈ ਰਹੀ ਹੈ। ਉਲਟ ਉਹ ਖੁਸ਼ੀ-ਖੁਸ਼ੀ ਨੋਵਾ ਨਾਲ ਸੈਲਫੀ ਖਿਚਵਾਉਂਦੇ ਹਨ।
ਨੋਵਾ ਨੇ ਹਾਲਾਂਕਿ ਇਹ ਸਾਫ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਸ਼ਰਮਿੰਦਾ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਤਸਵੀਰ ਵਿਚ ਦਿਸ ਰਿਹਾ ਕੋਈ ਵਿਅਕਤੀ ਉਨ੍ਹਾਂ ਨੂੰ ਪੋਸਟ ਡਿਲੀਟ ਕਰਨ ਨੂੰ ਕਹੇਗਾ ਤਾਂ ਉਹ ਅਜਿਹਾ ਕਰ ਦੇਵੇਗੀ, ਕਿਉਂਕਿ ਸੈਲਫੀ ਲੈਣਾ ਅਤੇ ਫਿਰ ਉਸ ਨੂੰ ਸ਼ੇਅਰ ਕਰਕੇ ਉਹ ਬਸ ਇਹ ਦਿਖਾਉਣਾ ਚਾਹੁੰਦੀ ਹੈ ਕਿ ਕਿਸੇ ਦੀ ਨਿਜਤਾ (privacy) ਵਿਚ ਦਖਲ ਦੇਣ ਉੱਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ।


Related News