ਦੁਕਾਨ ਤੋਂ ਚੀਜ਼ ਲੈਣ ਗਈ ਨਾਬਾਲਗਾ ਨਾਲ ਦੁਕਾਨਦਾਰ ਨੇ ਕੀਤੀ ਛੇੜਛਾੜ

05/20/2024 12:29:04 PM

ਲੁਧਿਆਣਾ (ਜ. ਬ.) : ਟਿੱਬਾ ਰੋਡ ਇਲਾਕੇ ’ਚ ਦੁਕਾਨ ’ਤੋ ਸਾਮਾਨ ਲੈਣ ਗਈ ਨਾਬਾਲਗਾ ਨਾਲ ਦਕਾਨਦਾਰ ਨੇ ਛੇੜਛਾੜ ਕੀਤੀ। ਨਾਬਾਲਗਾ ਨੇ ਘਰ ਆ ਕੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਟਿੱਬਾ ਦੀ ਪੁਲਸ ਨੇ ਗੌਰਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਕਾਬੂ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 12 ਸਾਲ ਦੀ ਧੀ ਦੋਸ਼ੀ ਗੌਰਵ ਕੁਮਾਰ ਦੀ ਦੁਕਾਨ ’ਤੋ ਸਾਮਾਨ ਲੈਣ ਗਈ ਸੀ।

ਦੋਸ਼ੀ ਨੇ ਉਸ ਨੂੰ ਬਹਾਨੇ ਦੇ ਨਾਲ ਅੰਦਰ ਬੁਲਾ ਲਿਆ ਅਤੇ ਉਸ ਦੀ ਪਿੱਠ ’ਤੇ ਹੱਥ ਫੇਰਨ ਲੱਗਾ, ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਦੋਸ਼ੀ ਉਸ ਦਾ ਹੱਥ ਫੜ੍ਹ ਕੇ ਉਸ ਨੂੰ ਦੁਕਾਨ ਦੇ ਅੰਦਰ ਲਿਜਾਣ ਲੱਗਾ। ਧੀਆਪਣੇ ‘ਆਪ’ ਨੂੰ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਵਾ ਕੇ ਘਰ ਆ ਕੇ ਸਾਰੀ ਗਲ ਦੱਸੀ। ਦੂਜੇ ਪਾਸੇ ਏ. ਐੱਸ. ਆਈ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Babita

Content Editor

Related News