ਪ੍ਰਸਿੱਧ ਟੀਵੀ ਪੇਸ਼ਕਾਰਾ ਮੋਹਨਜੀਤ ਦੀ ਗੀਤ "ਅਰਦਾਸ" ਰਾਹੀਂ ਗਾਇਕੀ ਖੇਤਰ ''ਚ ਦਸਤਕ

03/05/2021 1:51:15 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਨੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਝੰਜੋੜਿਆ ਹੈ। ਅੰਦੋਲਨ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਲੋਕਾਂ ਲਈ ਰਸਦਾਂ, ਫੰਡ ਆਦਿ ਭੇਜ ਕੇ ਪ੍ਰਦੇਸੀ ਪੰਜਾਬੀ ਆਪਣਾ ਫਰਜ਼ ਨਿਭਾ ਰਹੇ ਹਨ।ਇਸ ਦੇ ਨਾਲ ਹੀ ਕਲਾ ਖੇਤਰ ਨਾਲ ਸਬੰਧਤ ਲੋਕਾਂ ਵੱਲੋਂ ਵੀ ਆਪੋ ਆਪਣੇ ਪੱਧਰ 'ਤੇ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਇੰਗਲੈਂਡ ਵਸਦੀ ਪ੍ਰਸਿੱਧ ਟੀਵੀ ਪੇਸ਼ਕਾਰਾ, ਮਿਲਾਪੜੇ ਸੁਭਾਅ ਤੇ ਬਹੁਪੱਖੀ ਸਖਸ਼ੀਅਤ ਦੀ ਮਾਲਕਣ ਮੋਹਨਜੀਤ ਵੱਲੋਂ ਗੀਤ ਗਾ ਕੇ ਅੰਦੋਲਨ ਵਿੱਚ ਤਿਲ ਫੁੱਲ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

PunjabKesari

ਵਿਸ਼ਵ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਦੁਆਰਾ ਲਿਖੇ ਗੀਤ "ਅਰਦਾਸ" ਦੇ ਕੁਝ ਦਿਨਾਂ ਵਿੱਚ ਹੀ ਲੋਕ ਅਰਪਣ ਹੋਣ ਦੀ ਉਮੀਦ ਹੈ। ਜੀਵਨ ਰਿਕਾਰਡਜ਼ ਤੇ ਰੰਜ ਮਠਾੜੂ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਬੱਧ ਕੇ ਬੀ ਬੀਟ ਨੇ ਕੀਤਾ ਹੈ ਤੇ ਫਿਲਮਾਂਕਣ ਦੇ ਫਰਜ਼ ਜੀਵਨ ਸਟੂਡੀਓ ਨੇ ਨਿਭਾਏ ਹਨ। ਇਕ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮੋਹਨਜੀਤ ਨੇ ਕਿਹਾ ਕਿ ਆਪਣੀ ਗੱਲ ਕਹਿਣ ਲਈ ਕਲਾ ਤੋਂ ਉੱਤਮ ਸਾਧਨ ਕੋਈ ਹੋਰ ਹੋ ਹੀ ਨਹੀਂ ਸਕਦਾ। ਉਮੀਦ ਹੈ ਕਿ ਉਹਨਾਂ ਦੀ ਟੀਮ ਦੀ ਮਿਹਨਤ ਨੂੰ ਦਰਸ਼ਕ ਤੇ ਸਰੋਤੇ ਜ਼ਰੂਰ ਪ੍ਰਵਾਨ ਕਰਨਗੇ।


Vandana

Content Editor

Related News