ਮਾਲਦੀਵ ''ਚ ਭਾਰਤ ਦੇ ਦੋਸਤ ਮੁਹੰਮਦ ਨਸ਼ੀਦ ''ਤੇ ਜਾਨਲੇਵਾ ਹਮਲਾ, ਆਸਟ੍ਰੇਲੀਆਈ ਪੁਲਸ ਜਾਂਚ ''ਚ ਕਰੇਗੀ ਮਦਦ

05/07/2021 10:01:38 AM

ਮਾਲੇ (ਬਿਊਰੋ): ਭਾਰਤ ਦੇ ਦੋਸਤ ਕਹੇ ਜਾਣ ਵਾਲੇ ਮਾਲਦੀਵ ਦੀ ਸੰਸਦ ਦੇ ਮੌਜੂਦਾ ਪ੍ਰਧਾਨ ਮੁਹੰਮਦ ਨਸ਼ੀਦ ਵੀਰਵਾਰ ਨੂੰ ਆਪਣੇ ਘਰ ਨੇੜੇ ਹੋਏ ਇਕ ਬੰਬ ਧਮਾਕੇ ਵਿਚ ਜ਼ਖਮੀ ਹੋ ਗਏ ਹਨ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੁਹੰਮਦ ਨਸ਼ੀਦ ਦਾ ਸਾਰੇ ਜ਼ਰੂਰੀ ਅੰਗ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਕੁਝ ਸਰਜਰੀ ਵੀ ਕੀਤੀ ਜਾਵੇਗੀ। ਧਮਾਕੇ ਵਿਚ 5 ਹੋਰ ਲੋਕ ਵੀ ਜ਼ਖਮੀ ਹੋਏ ਹਨ। ਇਸ ਵਿਚਾਲੇ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ  (ISIS) ਨੇ ਕਥਿਤ ਤੌਰ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨੇ ਐਲਾਲ ਕੀਤਾ ਹੈ ਕਿ ਇਸ ਅੱਤਵਾਦੀ ਹਮਲੇ ਦੀ ਜਾਂਚ ਲਈ ਆਸਟ੍ਰੇਲੀਆ ਦੀ ਪੁਲਸ ਤੋਂ ਮਦਦ ਲਈ ਜਾਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਸ਼ਨੀਵਾਰ ਨੂੰ ਆਸਟ੍ਰੇਲੀਆ ਦੀ ਫੈਡਰਲ ਪੁਲਸ ਦੇ ਮਾਹਰ ਸ਼ਨੀਵਾਰ ਨੂੰ ਪਹੁੰਚ ਜਾਣਗੇ ਅਤੇ ਜਾਂਚ ਵਿਚ ਮਦਦ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਹਮਲਾ ਨਸ਼ੀਦ 'ਤੇ ਨਹੀਂ ਸਗੋਂ ਦੇਸ਼ ਦੇ ਲੋਕਤੰਤਰ ਅਤੇ ਅਰਥਵਿਵਸਥਾ 'ਤੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿਚ ਮੁਹੰਮਦ ਨਸ਼ੀਦ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ।

ਆਈ.ਐੱਸ.ਆਈ.ਐੱਸ. ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਇਸ ਵਿਚਕਾਰ ਸਥਾਨਕ ਮੀਡੀਆ ਮੁਤਾਬਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੁਹੰਮਦ ਨਸ਼ੀਦ ਨੇ ਕੁਝ ਸਮਾਂ ਪਹਿਲਾਂ ਭਾਰਤ ਦੌਰੇ ਦੌਰਾਨ ਦੇਸ਼ ਵਿਚ ਇਸਲਾਮਿਕ ਸਟੇਟ ਦੇ ਵੱਧਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਸੀ। ਮਾਲਦੀਵ ਦੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪਹਿਲੇ ਰਾਸ਼ਟਰਪਤੀ ਮੁਹੰਮਦ ਨਸ਼ੀਦ 'ਤੇ ਹਮਲੇ ਦੀ ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਉਸ ਨੇ ਲੋਕਾਂ ਤੋਂ ਰਾਜਧਾਨੀ ਮਾਲੇ ਵਿਚ ਧਮਾਕੇ ਵਾਲੇ ਖੇਤਰ ਵਿਚ ਜਾਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਭਾਰਤੀ ਵੈਰੀਐਂਟ' ਨਾਲ ਪੀੜਤ ਹੋਇਆ ਸ਼ਖਸ, ਪਈਆਂ ਭਾਜੜਾਂ

ਮਾਲਦੀਵ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਨੇਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਨਸ਼ੀਦ ਨੂੰ ਜਾਨਲੇਵਾ ਸੱਟ ਨਹੀਂ ਲੱਗੀ ਹੈ। ਨਸ਼ੀਦ (53) 30 ਸਾਲ ਦੇ ਇਕਤੰਤਰ ਸ਼ਾਸਨ ਮਗਰੋਂ ਪਹਿਲੀ ਵਾਰ ਲੋਕਤੰਤਰੀ ਢੰਗ ਨਾਲ ਰਾਸ਼ਟਰਪਤੀ ਚੁਣੇ ਗਏ ਸਨ। ਉਹ 2008 ਤੋਂ 2012 ਤੱਕ ਮਾਲਦੀਵ ਦੇ ਰਾਸ਼ਟਰਪਤੀ ਸਨ। ਇਸ ਮਗਰੋਂ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜੇਲ੍ਹ ਦੀ ਸਜ਼ਾ ਮਿਲਣ ਮਗਰੋਂ ਉਹਨਾਂ ਨੂੰ 2018 ਤੱਕ ਚੋਣ ਲੜਨ ਦੇ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਸੀ। ਉਹਨਾਂ ਦੀ ਪਾਰਟੀ ਦੇ ਸਾਥੀ ਇਬਰਾਹਿਮ ਸੋਲਿਹ ਨੂੰ 2018 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਮਿਲੀ ਸੀ। ਨਸ਼ੀਦ ਨੂੰ 2019 ਵਿਚ ਸੰਸਦ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹ ਦੇਸ਼ ਦੇ ਪ੍ਰਭਾਵਸ਼ਾਲੀ ਰਾਜਨੀਤਕ ਵਿਅਕਤੀ ਬਣੇ ਰਹੇ।

ਨਸ਼ੀਦ 'ਤੇ ਹੋਏ ਹਮਲੇ ਬਾਰੇ ਭਾਰਤ ਨੇ ਜਤਾਈ ਚਿੰਤਾ 
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮਾਲਦੀਵ ਦੀ ਸੰਸਦ ਦੇ ਪ੍ਰਧਾਨ ਮੁਹੰਮਦ ਨਸ਼ੀਦ 'ਤੇ ਹੋਏ ਹਮਲੇ 'ਤੇ ਚਿੰਤਾ ਜਤਾਈ ਹੈ। ਨਾਲ ਹੀ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਨਸ਼ੀਦ ਕਦੇ ਨਹੀਂ ਡਰਨਗੇ। ਮਾਲਦੀਵ ਵਿਚ ਸੱਤਾਧਾਰੀ ਦਲ ਮਾਲਦੀਵ ਡੈਮੋਕ੍ਰੈਟਿਕ ਪਾਰਟੀ (ਐੱਮ.ਡੀ.ਪੀ.) ਨੇ ਕਿਹਾ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਦੇ ਘਰ ਦੇ ਬਾਹਰ ਹੋਏ ਧਮਾਕੇ ਦੇ ਪਿੱਛੇ ਦਾ ਉਦੇਸ਼ ਉਹਨਾਂ ਦੀ ਜਾਨ ਲੈਣੀ ਸੀ। ਫਿਲਹਾਲ ਲੰਡਨ ਦੀ ਅਧਿਕਾਰਤ ਯਾਤਰਾ ਤੇ ਪਹੁੰਚੇ ਜੈਸ਼ੰਕਰ ਨੇ ਟਵੀਟ ਕੀਤਾ ਕਿ ਸਪੀਕਰ ਮੁਹੰਮਦ ਨਸ਼ੀਦ 'ਤੇ ਹੋਏ ਹਮਲੇ ਨੂੰ ਲੈ ਕੇ ਚਿੰਤਤ ਹਾਂ। ਉਹਨਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਜਾਣਦਾ ਹਾਂ ਕਿ ਉਹ ਕਦੇ ਨਹੀਂ ਡਰਨਗੇ।
 


Vandana

Content Editor

Related News