ਚੀਨ ਪੁੱਜੇ ਮੋਦੀ ਨੇ ਪ੍ਰਵਾਸੀ ਭਾਰਤੀਆਂ ਤੇ ਬੱਚਿਆਂ ਨਾਲ ਕੀਤੀ ਮੁਲਾਕਾਤ

Sunday, Sep 03, 2017 - 09:13 PM (IST)

ਸ਼ਿਆਮੇਨ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੇਂ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਦੇ ਸ਼ਿਆਮੇਨ ਪਹੁੰਚ ਗਏ ਹਨ। ਚੀਨ ਪਹੁੰਚਣ ਤੋਂ ਬਾਅਦ ਮੋਦੀ ਨੇ ਇਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਥੇ ਮੌਜੂਦ ਬੱਚਿਆਂ ਨਾਲ ਉਨ੍ਹਾਂ ਨੇ ਹੱਥ ਵੀ ਮਿਲਾਇਆ।

PunjabKesari
ਮੋਦੀ ਤਿੰਨ ਦਿਨਾਂ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਵੀ ਕਰਨਗੇ। ਡੋਕਲਾਮ ਵਿਵਾਦ ਦੇ ਬਾਅਦ ਸਾਰੀ ਦੁਨੀਆ ਦੀਆਂ ਨਜ਼ਰਾਂ ਦੋਵਾਂ ਦੀ ਮੁਲਾਕਾਤ 'ਤੇ ਰਹਿਣਗੀਆਂ। ਇਸ ਦੇ ਇਲਾਵਾ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਲ ਨਾਲ ਵੀ ਮੁਲਾਕਾਤ ਦੀ ਉਮੀਦ ਹੈ।

PunjabKesari

ਇਸ ਸਿਖਰ ਸੰਮੇਲਨ 'ਚ ਦੱਖਣ-ਅਫਰੀਕੀ ਰਾਸ਼ਟਰਪਤੀ ਜੈਕਬ ਜੁਮਾ ਵੀ ਹਿੱਸਾ ਲੈਣਗੇ। ਭਾਰਤੀ ਨੇਤਾ ਬ੍ਰਿਕਸ ਨੇਤਾਵਾਂ ਦੇ ਨਾਲ ਬਿਜ਼ਨਸ ਕਾਊਂਸਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ। ਉਹ ਮੰਗਲਵਾਰ ਦੀ ਸਵੇਰ ਇਕ ਪ੍ਰੋਗਰਾਮ 'ਇਮਰਜਿਗ ਮਾਰਕੇਟਜ਼ ਐਂਡ ਡੈਵਲਪਿੰਗ ਕੰਟ੍ਰੀਜ਼' ਦੇ ਸੰਵਾਦ 'ਚ ਵੀ ਹਿੱਸਾ ਲੈਣਗੇ। ਬ੍ਰਿਕਸ ਸਿਖਰ ਸੰਮੇਲਨ ਦੇ ਬਾਅਦ ਮੋਦੀ ਮਿਆਂਮਾਰ ਦੀ ਯਾਤਰਾ ਕਰਨਗੇ।


Related News