ਮੋਦੀ ਨੇ ਚੋਟੀ ਦੇ ਅਮਰੀਕੀ ਕੰਪਨੀਆਂ ਦੇ ਸੀ.ਈ.ਓ. ਨਾਲ ਕੀਤੀ ਮੁਲਾਕਾਤ

Monday, Jun 26, 2017 - 07:49 AM (IST)

ਮੋਦੀ ਨੇ ਚੋਟੀ ਦੇ ਅਮਰੀਕੀ ਕੰਪਨੀਆਂ ਦੇ ਸੀ.ਈ.ਓ. ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਦੇ ਤਹਿਤ ਅਮਰੀਕਾ ਦੇ ਵਾਸ਼ਿੰਗਟਨ ਪਹੁੰਚਣ ਤੋਂ ਬਾਅਦ ਪਹਿਲੇ ਦਿਨ ਵਾਸ਼ਿੰਗਟਨ ਦੇ ਹੋਟਲ ਵਿਲਾਰਡ ਇੰਟਰਕੰਟੀਨੇਂਟਲ 'ਚ ਦਿੱਗਜ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੋਲਮੇਜ ਬੈਠਕ ਕੀਤੀ। ਇਹ ਬੈਠਕ ਸਵਾ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੀ। ਇਸ ਦੌਰਾਨ ਮੋਦੀ ਦੇ 'ਮੇਕ ਇਨ ਇੰਡੀਆ' ਅਤੇ ਟਰੰਪ ਦੇ ਪਹਿਲੇ ਅਮਰੀਕੀ ਨੀਤੀਆਂ ਵਿਚਾਲੇ ਤਾਲਮੇਲ ਬਿਠਾਉਣ ਨੂੰ ਲੈ ਕੇ ਅਮਰੀਕੀ ਕੰਪਨੀਆਂ ਦੇ ਸੀ.ਈ.ਓ. ਨਾਲ ਗੱਲਬਾਤ ਹੋਈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ 'ਚ ਵਪਾਰ ਅਤੇ ਜੀ.ਐੱਸ.ਟੀ. ਮੁੱਦੇ 'ਤੇ ਨਿਵੇਸ਼ਕਾਂ ਨਾਲ ਗੱਲਬਾਤ ਏਜੰਡੇ 'ਚ ਸਭ ਤੋਂ ਉੱਪਰ ਹੈ। ਮੋਦੀ ਨਾਲ ਬੈਠਕ 'ਚ ਐਡੋਬ ਦੇ ਪ੍ਰਧਾਨ ਅਤੇ ਸੀ.ਈ.ਓ., ਚੇਅਰਮੈਨ ਸ਼ਾਂਤਨੁ ਨਾਰਾਇਣ, ਅਮੇਜਨ ਦੇ ਸੀ.ਈ.ਓ. ਜੇਫ ਬੇਜੋਸ, ਅਮਰੀਕਨ ਟਾਵਰ ਕਾਰਪੋਰੇਸ਼ਨ ਦੇ ਸੀ.ਈ.ਓ. ਜੇਮਸ ਟੈਕਲੇਟ, ਐਪਲ ਦੇ ਸੀ.ਈ.ਓ. ਟੀਮ ਕੁਕ, ਕੈਟਰਪੀਲਰ ਦੇ ਸੀ.ਈ.ਓ. ਜਿਮ ਯੂਮਪਲੇਬਾਈ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਮਰਿਯੋਟ ਇੰਟਰਨੈਸ਼ਨਲ ਦੇ ਪ੍ਰਮੁਖ ਅਰਨੇ ਸੋਰੇਨਸਨ, ਜੋਨਸਨ ਐਂਡ ਜੋਨਸਨ ਦੇ ਐਲੇਕਸ ਗੋਸਕੀ, ਮਾਸਟਰਕਾਰਡ ਕੇ. ਅਜੇ ਬੱਗਾ, ਵਾਰਬਰਗ ਪਿੰਚੁਸ, ਕੇ. ਚਾਰਲਸ ਕਾਏ ਅਤੇ ਕਾਰਲਿਲੇ ਗਰੁੱਪ ਦੇ ਡੇਵਿਡ ਰੂਬੇਨਸਟੇਨ ਸਣੇ 21 ਕੰਪਨੀਆਂ ਦੇ ਸੀ.ਈ.ਓ. ਮੌਜੂਦ ਰਹੇ।
ਇਸ ਤੋਂ ਪਹਿਲਾਂ ਅਮਰੀਕਾ ਦੀ ਦਿੱਗਜ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮੋਦੀ ਨਾਲ ਹੋਣ ਵਾਲੀ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਬੈਠਕ ਦਾ ਟੀਚਾ ਭਾਰਤ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸੀ। ਦਰਅਸਲ ਜੀ.ਐੱਸ.ਟੀ. ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕਾਂ 'ਚ ਕਈ ਖਦਸ਼ੇ ਸਨ। ਅਜਿਹੇ 'ਚ ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇਸ ਨਾਲ ਨਿਵੇਸ਼ਕਾਂ ਨੂੰ ਜੀ.ਐੱਸ.ਟੀ. ਨੂੰ ਸਮਝਣ 'ਚ ਮਦਦ ਮਿਲੀ।


Related News