ਕੋਰੋਨਾਵਾਇਰਸ: ਵੁਹਾਨ ''ਚ ਫਸੇ ਭਾਰਤੀਆਂ ਨੂੰ ਕੱਲ ਸਵਦੇਸ਼ ਲਿਆਉਣ ਦੀ ਤਿਆਰੀ ''ਚ ਭਾਰਤ

01/30/2020 7:19:43 PM

ਬੀਜਿੰਗ- ਭਾਰਤ ਕੋਰੋਨਾਵਾਇਰਸ ਦੇ ਕੇਂਦਰ ਚੀਨ ਦੇ ਵੁਹਾਨ ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਸ਼ੁੱਕਰਵਾਰ ਨੂੰ ਸਵਦੇਸ਼ ਲਿਆਉਣ ਦੀ ਤਿਆਰੀ ਵਿਚ ਹੈ। ਚੀਨ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7711 ਲੋਕ ਇਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ ਜਦਕਿ ਇਹ 17 ਦੇਸ਼ਾਂ ਤੱਕ ਫੈਲ ਚੁੱਕਿਆ ਹੈ।

ਭਾਰਤ ਨੇ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮੱਧ ਹੁਬੇਈ ਸੂਬੇ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਦੇ ਲਈ ਚੀਨ ਨੂੰ ਘੱਟ ਤੋਂ ਘੱਟ ਦੋ ਜਹਾਜ਼ਾਂ ਦੇ ਸੰਚਾਲਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਬੀਜਿੰਗ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਅਸੀਂ ਕੱਲ ਸ਼ਾਮੀਂ ਵੁਹਾਨ ਤੋਂ ਲੋਕਾਂ ਨੂੰ ਜਹਾਜ਼ ਰਾਹੀਂ ਲਿਆਉਣ ਦੀ ਤਿਆਰੀ ਵਿਚ ਹਾਂ। ਇਸ ਦੇ ਮੁਤਾਬਕ ਪਹਿਲੇ ਜਹਾਜ਼ ਵਿਚ ਉਹਨਾਂ ਭਾਰਤੀਆਂ ਨੂੰ ਬਿਠਾਇਆ ਜਾਵੇਗਾ ਜੋ ਵੁਹਾਨ ਤੇ ਇਸ ਦੇ ਨੇੜੇ ਦੇ ਇਲਾਕੇ ਵਿਚ ਰਹਿ ਰਹੇ ਹਨ ਤੇ ਉਥੇਂ ਨਿਕਲਣ ਦੇ ਚਾਹਵਾਨ ਹਨ। ਦੂਤਘਰ ਨੇ ਕਿਹਾ ਕਿ ਇਸ ਤੋਂ ਬਾਅਦ ਇਕ ਹੋਰ ਜਹਾਜ਼ ਭੇਜਿਆ ਜਾਵੇਗਾ, ਜਿਸ ਵਿਚ ਹੁਬੇਈ ਸੂਬੇ ਦੇ ਹੋਰ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਿਠਾਇਆ ਜਾਵੇਗਾ। ਚੀਨ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਭਰ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 170 ਹੋ ਗਈ ਹੈ। ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਹੁਬੇਈ ਸੂਬੇ ਦੇ ਹਨ। 


Baljit Singh

Content Editor

Related News