ਮੋਦੀ ਨੇ ਪੁਤਿਨ ਨਾਲ ਗੱਲਬਾਤ ਦੌਰਾਨ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਦੀ ਤਿਆਰੀ ਦੀ ਕੀਤੀ ਪੁਸ਼ਟੀ

Tuesday, Aug 27, 2024 - 07:13 PM (IST)

ਮੋਦੀ ਨੇ ਪੁਤਿਨ ਨਾਲ ਗੱਲਬਾਤ ਦੌਰਾਨ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਦੀ ਤਿਆਰੀ ਦੀ ਕੀਤੀ ਪੁਸ਼ਟੀ

ਮਾਸਕੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਫ਼ੋਨ 'ਤੇ ਹੋਈ ਗੱਲਬਾਤ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ 22 ਤੋਂ 24 ਅਕਤੂਬਰ ਤੱਕ ਕਜ਼ਾਨ ’ਚ ਹੋਣ ਵਾਲੇ ਬ੍ਰਿਕਸ ਸ਼ਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਤਿਆਰ ਹਨ। ਇਹ ਸੰਮੇਲਨ ਬ੍ਰਿਕਸ ਦੇ ਵਿਸਥਾਰ ਤੋਂ ਬਾਅਦ ਪਹਿਲਾ ਹੈ। ਸਰਕਾਰੀ ਖ਼ਬਰ ਏਜੰਸੀ ਤਾਸ ਨੇ ਕ੍ਰੇਮਲਿਨ ਦੇ ਪ੍ਰੈੱਸ ਸੇਵਾ ਦੇ ਹਵਾਲੇ ਨਾਲ ਦੱਸਿਆ ਕਿ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਦੋਵਾਂ ਨੇ ਜੁਲਾਈ ’ਚ ਪ੍ਰਧਾਨ ਮੰਤਰੀ ਦੀ ਮਾਸਕੋ ਯਾਤਰਾ ਦੌਰਾਨ ਹੋਏ ਵਪਾਰ ਸਮਝੌਤਿਆਂ ਦੇ ਲਾਗੂ ਕਰਨ ਬਾਰੇ ਵੀ ਗੱਲ ਕੀਤੀ। ਏਜੰਸੀ ਮੁਤਾਬਕ, ਦੋਵਾਂ ਪੱਖਾਂ ਨੇ ਬ੍ਰਿਕਸ ਦੇ ਸਹਿਯੋਗ 'ਤੇ ਤਸੱਲੀ ਪ੍ਰਗਟਾਈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੀ ਪ੍ਰਧਾਨਗੀ ਦੇ ਤਹਿਤ ਅਕਤੂਬਰ ’ਚ ਕਜ਼ਾਨ ’ਚ ਹੋਣ ਵਾਲੇ ਸਮੂਹ ਦੇ ਸ਼ਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਤਿਆਰੀ ਦੀ ਪੁਸ਼ਟੀ ਕੀਤੀ।

ਪੁਤਿਨ ਅਤੇ ਮੋਦੀ ਨੇ ਕਈ ਸਤਰਾਂ 'ਤੇ ਦੋਪੱਖੀ ਗੱਲਬਾਤ ਜਾਰੀ ਰੱਖਣ 'ਤੇ ਸਹਿਮਤ ਹੋਏ। ਇਸ ਮੁਤਾਬਕ ਜੁਲਾਈ ’ਚ ਭਾਰਤੀ ਪ੍ਰਧਾਨ ਮੰਤਰੀ ਦੀ ਰੂਸ ਦੀ ਅਧਿਕਾਰਿਕ ਯਾਤਰਾ ਦੌਰਾਨ ਵਪਾਰ ਅਤੇ ਆਰਥਿਕ ਖੇਤਰ ’ਚ ਹੋਏ ਸਮਝੌਤਿਆਂ ਦੇ ਲਾਗੂ ਕਰਨ ਦੇ ਮਾਮਲਿਆਂ 'ਤੇ ਗੱਲਬਾਤ ਕੀਤੀ ਗਈ। ਰੂਸ ਬ੍ਰਿਕਸ ਦਾ ਮੌਜੂਦਾ ਪ੍ਰਧਾਨ ਹੈ ਅਤੇ ਆਪਣੇ ਦੱਖਣੀ-ਪੱਛਮੀ ਸ਼ਹਿਰ ਕਜ਼ਾਨ ’ਚ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਬ੍ਰਿਕਸ ’ਚ ਪਹਿਲਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਇਸ ਦੇ ਸੰਸਥਾਪਕ ਮੈਂਬਰ ਸਨ। ਇਕ ਜਨਵਰੀ ਨੂੰ ਮਿਸਰ, ਇਥੀਓਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੀ ਇਸ ਸਮੂਹ ਦਾ ਹਿੱਸਾ ਬਣ ਗਏ ਅਤੇ ਇਹ 10 ਮੈਂਬਰਾਂ ਵਾਲਾ ਸਮੂਹ ਬਣ ਗਿਆ।


 


author

Sunaina

Content Editor

Related News