ਸ਼ਹਿਬਾਜ਼ ਸ਼ਰੀਫ਼ ਦੀ ਬੇਕਦਰੀ! ਪੁਤਿਨ ਨੇ 40 ਮਿੰਟ ਕਰਵਾਇਆ ਇੰਤਜ਼ਾਰ, ਫਿਰ ਜ਼ਬਰਦਸਤੀ...

Friday, Dec 12, 2025 - 09:17 PM (IST)

ਸ਼ਹਿਬਾਜ਼ ਸ਼ਰੀਫ਼ ਦੀ ਬੇਕਦਰੀ! ਪੁਤਿਨ ਨੇ 40 ਮਿੰਟ ਕਰਵਾਇਆ ਇੰਤਜ਼ਾਰ, ਫਿਰ ਜ਼ਬਰਦਸਤੀ...

ਨਵੀਂ ਦਿੱਲੀ/ਤੁਰਕਮੇਨਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਇਸ ਸਮੇਂ ਤੁਰਕਮੇਨਿਸਤਾਨ ਵਿੱਚ 'ਇੰਟਰਨੈਸ਼ਨਲ ਫੋਰਮ ਆਨ ਪੀਸ ਐਂਡ ਟਰੱਸਟ' ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਦੀ ਚਾਹਤ ਵਿੱਚ ਸ਼ਰੀਫ਼ ਨੂੰ ਉੱਥੇ ਭਾਰੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਇੰਟਰਨੈਸ਼ਨਲ ਫੋਰਮ ਆਨ ਪੀਸ ਐਂਡ ਟਰੱਸਟ ਦੀ ਇਸ ਬੈਠਕ ਵਿੱਚ ਪੁਤਿਨ, ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਅਤੇ ਸ਼ਹਿਬਾਜ਼ ਸ਼ਰੀਫ਼ ਵੀ ਮੌਜੂਦ ਸਨ। ਸ਼ਹਿਬਾਜ਼ ਸ਼ਰੀਫ਼ ਅਤੇ ਪੁਤਿਨ ਦੀ ਮੀਟਿੰਗ ਤੈਅ ਸੀ, ਪਰ ਪੁਤਿਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਕਰੀਬ 40 ਮਿੰਟ ਤੱਕ ਇੰਤਜ਼ਾਰ ਕਰਵਾਇਆ।

ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਪੁਤਿਨ ਦਾ ਇੰਤਜ਼ਾਰ ਕਰਦੇ ਹੋਏ, ਬਹੁਤ ਬੇਚੈਨ ਦੇਖੇ ਗਏ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਕੈਬਨਿਟ ਦੇ ਕਈ ਵੱਡੇ ਮੰਤਰੀ ਵੀ ਮੌਜੂਦ ਸਨ। ਜਦੋਂ 40 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਵੀ ਪੁਤਿਨ ਮੀਟਿੰਗ ਲਈ ਨਹੀਂ ਪਹੁੰਚੇ ਤਾਂ ਸ਼ਹਿਬਾਜ਼ ਉਸ ਹਾਲ ਵੱਲ ਗਏ ਜਿੱਥੇ ਪੁਤਿਨ ਅਤੇ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਮੀਟਿੰਗ ਚੱਲ ਰਹੀ ਸੀ ਅਤੇ ਉਹ 'ਜ਼ਬਰਨ' ਮੀਟਿੰਗ ਵਿੱਚ ਦਾਖਲ ਹੋ ਗਏ। ਹਾਲਾਂਕਿ, ਉਹ ਸਿਰਫ਼ 10 ਮਿੰਟ ਦੇ ਅੰਦਰ ਹੀ ਉਸ ਹਾਲ ਵਿੱਚੋਂ ਬਾਹਰ ਨਿਕਲ ਆਏ। ਬਾਅਦ ਵਿੱਚ ਸ਼ਹਿਬਾਜ਼ ਸ਼ਰੀਫ਼ ਅਤੇ ਪੁਤਿਨ ਦੀ ਮੁਲਾਕਾਤ ਵੀ ਹੋਈ।

ਭਾਰਤ ਨਾਲ ਰੂਸ ਦੇ ਸਬੰਧਾਂ ਦੇ ਵਿਚਕਾਰ ਹੋਈ ਬੇਇੱਜ਼ਤੀ
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੋ ਦਿਨਾਂ ਦੇ ਭਾਰਤ ਦੌਰੇ 'ਤੇ ਆਏ ਸਨ। ਭਾਰਤ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਪ੍ਰੋਟੋਕੋਲ ਤੋੜ ਕੇ ਪਾਲਮ ਹਵਾਈ ਅੱਡੇ 'ਤੇ ਉਨ੍ਹਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਸੀ। ਦੋਵੇਂ ਨੇਤਾ ਇੱਕ ਹੀ ਗੱਡੀ ਵਿੱਚ ਪ੍ਰਧਾਨ ਮੰਤਰੀ ਆਵਾਸ ਵੀ ਗਏ ਸਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ਼ਹਿਬਾਜ਼ ਸ਼ਰੀਫ਼ ਨੂੰ ਪੁਤਿਨ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ, ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਪੁਤਿਨ ਨੇ ਸ਼ਹਿਬਾਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਸ ਸਮੇਂ ਸ਼ਹਿਬਾਜ਼ ਸ਼ਰੀਫ਼ ਨੇ ਪੁਤਿਨ ਨੂੰ ਕਿਹਾ ਸੀ ਕਿ ਭਾਵੇਂ ਤੁਹਾਡੇ ਭਾਰਤ ਨਾਲ ਸਬੰਧ ਮਜ਼ਬੂਤ ​​ਹਨ ਪਰ ਅਸੀਂ ਵੀ ਤੁਹਾਡੇ ਨਾਲ ਰਿਸ਼ਤੇ ਬਣਾਉਣਾ ਚਾਹੁੰਦੇ ਹਾਂ।


author

Baljit Singh

Content Editor

Related News