ਚੀਨ-ਭਾਰਤ ਦੇ ਰਿਸ਼ਤਿਆਂ ''ਚ ਆਵੇਗਾ ਸੁਧਾਰ ! ਅਧਿਕਾਰੀਆਂ ਨੇ ਦੁਵੱਲੇ ਸਬੰਧਾਂ ''ਤੇ ਕੀਤੀ ਨਵੇਂ ਦੌਰ ਦੀ ਗੱਲਬਾਤ
Saturday, Dec 13, 2025 - 09:48 AM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਬੀਜਿੰਗ ’ਚ ਨਵੇਂ ਦੌਰ ਦੀ ਗੱਲਬਾਤ ਕੀਤੀ, ਜਿਸ ’ਚ ਅਗਸਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਬੈਠਕ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਹਾਂ-ਪੱਖੀ ਤਰੱਕੀ ਦੀ ਪੁਸ਼ਟੀ ਕੀਤੀ ਗਈ।
ਚੀਨੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਅਨੁਸਾਰ ਵਿਦੇਸ਼ ਮੰਤਰਾਲਾ ਦੇ ਪੂਰਬੀ ਏਸ਼ੀਆ ਦੇ ਸੰਯੁਕਤ ਸਕੱਤਰ ਸੁਜੀਤ ਘੋਸ਼ ਅਤੇ ਚੀਨੀ ਵਿਦੇਸ਼ ਮੰਤਰਾਲਾ ਦੇ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਲਿਊ ਜਿਨਸੋਂਗ ਨੇ ਵੀਰਵਾਰ ਨੂੰ ਗੱਲਬਾਤ ਕੀਤੀ।
ਇਸ ’ਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਚੀਨ-ਭਾਰਤ ਸਬੰਧਾਂ ’ਚ ਹਾਲ ਵਿਚ ਹੋਈ ਹਾਂ-ਪੱਖੀ ਤਰੱਕੀ ਦੀ ਪੁਸ਼ਟੀ ਕੀਤੀ ਅਤੇ ਅਗਸਤ ’ਚ ਤਿਆਨਜਿਨ ’ਚ ਹੋਈ ਮੁਲਾਕਾਤ ਦੌਰਾਨ ਮੋਦੀ ਅਤੇ ਜਿਨਪਿੰਗ ਵਿਚਾਲੇ ਹੋਏ ਮਹੱਤਵਪੂਰਨ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ।
