ਜੀ-20 ''ਚ ਹੋਵੇਗੀ ਮੋਦੀ ਤੇ ਟਰੰਪ ਦੀ ਮੁਲਾਕਾਤ

Saturday, May 25, 2019 - 06:04 PM (IST)

ਜੀ-20 ''ਚ ਹੋਵੇਗੀ ਮੋਦੀ ਤੇ ਟਰੰਪ ਦੀ ਮੁਲਾਕਾਤ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਜਾਪਾਨ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਮਿਲਣ 'ਤੇ ਸਹਿਮਤ ਹੋਏ ਹਨ। ਦੋਵਾਂ ਨੇਤਾਵਾਂ ਨੇ ਅਮਰੀਕਾ-ਭਾਰਤ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਤੇ ਪਿਛਲੇ ਦੋ ਸਾਲਾਂ ਦੀਆਂ ਉਪਲੱਬਧੀਆਂ 'ਤੇ ਹੋਰ ਜ਼ਿਆਦਾ ਕੰਮ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ।

ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਟਰੰਪ ਨੇ ਲੋਕਸਭਾ ਚੋਣਾਂ 'ਚ ਇਤਿਹਾਸਿਕ ਜਿੱਤ ਹਾਸਲ ਕਰਨ ਲਈ ਮੋਦੀ ਨੂੰ ਫੋਨ 'ਤੇ ਵਧਾਈ ਦਿੱਤੀ। ਇਹ ਬਿਆਨ 'ਚ ਵਾਈਟ ਹਾਊਸ ਨੇ ਕਿਹਾ ਕਿ ਦੋਵੇਂ ਨੇਤਾ ਓਸਾਕਾ 'ਚ ਜੀ-20 ਸਿਖਰ ਸੰਮੇਲਨ 'ਚ ਇਕ-ਦੂਜੇ ਨਾਲ ਮੁਲਾਕਾਤ ਦੀ ਉਮੀਦ ਕਰ ਰਹੇ ਹਨ। ਉਥੇ ਅਮਰੀਕਾ, ਭਾਰਤ ਤੇ ਜਾਪਾਨ ਇਕ ਫਰੀ ਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਖੇਤਰ ਲਈ ਆਪਣੀ ਸਾਂਝੀ ਦ੍ਰਿਸ਼ਟੀ 'ਤੇ ਕੰਮ ਲਈ ਇਕ ਤਿੰਨ-ਪੱਖੀ ਬੈਠਕ ਕਰਨਗੇ। ਜੀ-20 ਸਿਖਰ ਸੰਮੇਲਨ 28 ਤੇ 29 ਜੂਨ ਨੂੰ ਹੋਣਾ ਹੈ।


author

Baljit Singh

Content Editor

Related News