ਮਾਡਰਨਾ ਦਾ ਟੀਕਾ ਕੋਰੋਨਾ ਵਾਇਰਸ ਦੇ ਵੇਰੀਐਂਟ ਦੇ ਵਿਰੁੱਧ ''ਜ਼ਿਆਦਾ ਪ੍ਰਭਾਵੀ'' : ਅਧਿਐਨ
Thursday, Dec 16, 2021 - 09:01 PM (IST)
ਲਾਸ ਏਂਜਲਸ-ਮਾਡਰਨਾ ਦੇ ਕੋਵਿਡ-19 ਰੋਕੂ ਟੀਕੇ ਦੀਆਂ ਦੋ ਖੁਰਾਕਾਂ ਸਾਰਸ-ਸੀਓਵੀ-2 ਵੇਰੀਐਂਟ ਵਿਰੁੱਧ ਜ਼ਿਆਦਾ ਪ੍ਰਭਾਵੀ ਹੈ ਪਰ ਸਮੇਂ ਦੇ ਨਾਲ ਹੀ ਡੈਲਟਾ ਇਨਫੈਕਸ਼ਨ ਨਾਲ ਸੁਰੱਖਿਆ ਘੱਟ ਹੋ ਜਾਂਦੀ ਹੈ। ਅਮਰੀਕਾ 'ਚ ਕੀਤੇ ਗਏ ਇਕ ਅਧਿਐਨ ਦੇ ਸਮੇਂ ਦੱਖਣੀ ਕੈਲੀਫੋਰਨੀਆ ਖੇਤਰ 'ਚ ਓਮੀਕ੍ਰੋਨ ਵੇਰੀਐਂਟ ਦਾ ਉਸ ਵੇਲੇ ਤੱਕ ਪਤਾ ਨਹੀਂ ਚੱਲਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਮਿਆਂਮਾਰ ’ਤੇ ਨਵੀਆਂ ਪਾਬੰਦੀਆਂ ਲਗਾ ਰਿਹੈ : ਬਲਿੰਕਨ
ਬੁੱਧਵਾਰ ਨੂੰ 'ਦਿ ਬ੍ਰਿਟਿਸ਼ ਮੈਡੀਕਲ ਜਨਰਲ' 'ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਟੀਕਾ ਡੈਲਟਾ ਵੇਰੀਐਂਟ ਨਾਲ ਜੁੜੇ ਮਰੀਜ਼ਾਂ ਦੇ ਮਾਮਲੇ 'ਚ ਉਸ ਹੱਦ ਤੱਕ ਪ੍ਰਭਾਵੀ ਸੀ ਕਿ ਉਨ੍ਹਾਂ ਨੂੰ ਕੋਵਿਡ-19 ਹਸਪਤਾਲ 'ਚ ਦਾਖਲ ਨਾ ਹੋਣਾ ਪਵੇ। ਹਾਲਾਂਕਿ, ਟੀਕਾਕਰਨ ਤੋਂ ਬਾਅਦ ਵਧਦੇ ਸਮੇਂ ਦੇ ਨਾਲ ਵੇਰੀਐਂਟ ਵਿਰੁੱਧ ਟੀਕੇ ਦੀ ਪ੍ਰਭਾਵਸ਼ੀਲਤਾ 'ਚ ਮਾਮੂਲੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਅਸਲਾ ਧਾਰਕਾਂ ਨੂੰ ਥਾਣੇ 'ਚ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ
ਅਮਰੀਕਾ ਦੇ ਕੈਸੇਰ ਪਰਮਾਨੈਂਟ ਇੰਸਟੀਚਿਊਟ ਦੇ ਕੈਟੀਆ ਬਰੁਕਸਵੋਟ ਨੇ ਕਿਹਾ ਕਿ ਇਸ ਅਧਿਐਨ ਨੇ ਅਧਿਐਨ ਮਿਆਦ ਦੌਰਾਨ ਵਾਇਰਸ ਦੇ ਸਾਰੇ ਵੇਰੀਐਂਟਾਂ ਵਿਰੁੱਧ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕੀਤੀ, ਹਾਲਾਂਕਿ ਅਸੀਂ ਡੈਲਟਾ ਵੇਰੀਐਂਟ ਵਿਰੁੱਧ ਸਮੇਂ ਦੇ ਨਾਲ ਹੀ ਪ੍ਰਭਾਵਸ਼ੀਲਤਾ 'ਚ ਗਿਰਾਵਟ ਦੇਖੀ। ਟੀਕਾਕਰਨ ਤੋਂ ਬਾਅਦ ਪਹਿਲੇ ਦੋ ਮਹੀਨਿਆਂ 'ਚ 94 ਫੀਸਦੀ ਪ੍ਰਭਾਵਸ਼ੀਲਤਾ ਸੀ ਜੋ 6 ਮਹੀਨੇ ਤੋਂ ਬਾਅਦ ਇਹ 80 ਫੀਸਦੀ ਰਹਿ ਗਈ।
ਇਹ ਵੀ ਪੜ੍ਹੋ : J&J ਟੀਕੇ ਦੀ ਬੂਸਟਰ ਖੁਰਾਕ ਸ਼ੁਰੂਆਤੀ ਖੁਰਾਕ ਦੇ ਦੋ ਮਹੀਨਿਆਂ ਬਾਅਦ ਦਿੱਤੀ ਜਾ ਸਕਦੀ ਹੈ : EU ਰੈਗੂਲੇਟਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।