ਓਮੀਕਰੋਨ ਦਾ ਖ਼ੌਫ : ਆਸਟ੍ਰੇਲੀਆ ਨੇ ਬੂਸਟਰ ਡੋਜ਼ ਲਈ 'ਮੋਡਰਨਾ' ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

Wednesday, Dec 08, 2021 - 01:00 PM (IST)

ਓਮੀਕਰੋਨ ਦਾ ਖ਼ੌਫ : ਆਸਟ੍ਰੇਲੀਆ ਨੇ ਬੂਸਟਰ ਡੋਜ਼ ਲਈ 'ਮੋਡਰਨਾ' ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਸਿਡਨੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੇ ਕੋਰੋਨਾ ਦੇ ਨਵੇਂ ਓਮੀਕਰੋਨ ਵੈਰੀਐਂਟ ਨੇ ਆਸਟ੍ਰੇਲੀਆ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਹੁਣ ਮੋਡਰਨਾ ਕੋਵਿਡ-19 ਵੈਕਸੀਨ ਨੂੰ ਆਸਟ੍ਰੇਲੀਆ ਵਿੱਚ ਬਾਲਗਾਂ ਲਈ ਬੂਸਟਰ ਡੋਜ਼ ਦੇ ਰੂਪ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।ਆਸਟ੍ਰੇਲੀਆ ਦੀ ਮੈਡੀਸਨ ਅਥਾਰਟੀ, ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ), ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਵਜੋਂ ਵਰਤੇ ਜਾ ਰਹੀ ਡੋਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ।ਹੁਣ ਤੱਕ, ਆਸਟ੍ਰੇਲੀਆ ਵਿੱਚ ਬੂਸਟਰ ਡੋਜ਼ ਲਈ ਸਿਰਫ਼ ਫਾਈਜ਼ਰ ਕੋਵਿਡ-19 ਵੈਕਸੀਨ ਹੀ ਉਪਲਬਧ ਹੈ।

ਜਿਵੇਂ ਕਿ ਫਾਈਜ਼ਰ ਬੂਸਟਰ ਡੋਜ਼ ਨਾਲ ਸਲਾਹ ਜਾਰੀ ਕੀਤੀ ਗਈ ਹੈ ਕਿ ਮੋਡਰਨਾ ਬੂਸਟਰ ਡੋਜ਼ ਕਿਸੇ ਵੀ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਤੋਂ ਛੇ ਮਹੀਨੇ ਬਾਅਦ ਦਿੱਤੀ ਜਾਣੀ ਚਾਹੀਦੀ ਹੈ।ਟੀਜੀਏ ਨੇ ਇਹ ਵੀ ਕਿਹਾ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਟੀਕਾਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਦੂਜੀ ਵੈਕਸੀਨ ਤੋਂ 28 ਦਿਨਾਂ ਬਾਅਦ ਤੀਜੀ ਵੈਕਸੀਨ ਲੱਗ ਸਕਦੀ ਹੈ।ਟੀਜੀਏ ਨੇ ਕਿਹਾ ਕਿ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਵੈਕਸੀਨ ਬਾਰੇ ਸੁਤੰਤਰ ਸਲਾਹਕਾਰ ਕਮੇਟੀ ਦੀ ਮਾਹਰ ਸਲਾਹ ਦੁਆਰਾ ਮਾਰਗਦਰਸ਼ਨ ਦੇ ਤਹਿਤ ਕੀਤਾ ਗਿਆ ਸੀ।

 ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਗੰਦੇ ਪਾਣੀ 'ਚ ਪਾਇਆ ਗਿਆ ਓਮੀਕਰੋਨ ਵੈਰੀਐਂਟ

TGA ਨੇ ਕਿਹਾ ਕਿ ਉਸ ਨੇ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਸਮਰਥਨ ਕਰਨ ਵਾਲੇ ਉਪਲਬਧ ਡਾਟਾ ਦਾ ਧਿਆਨ ਨਾਲ ਮੁਲਾਂਕਣ ਤੋਂ ਬਾਅਦ ਬੂਸਟਰ ਡੋਜ਼ ਨੂੰ ਅਸਥਾਈ ਤੌਰ 'ਤੇ ਮਨਜ਼ੂਰੀ ਦਿੱਤੀ।ਇਹ ਘੋਸ਼ਣਾ ਪਿਛਲੇ ਹਫ਼ਤੇ ਆਸਟ੍ਰੇਲੀਆਈ ਸਰਕਾਰ ਦੁਆਰਾ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲੈਣ ਅਤੇ ਉਨ੍ਹਾਂ ਦੇ ਬੂਸਟਰ ਡੋਜ਼ ਦੇ ਵਿਚਕਾਰ ਛੇ ਮਹੀਨਿਆਂ ਦੀ ਮਿਆਦ ਨੂੰ ਨਾ ਘਟਾਉਣ ਦਾ ਫ਼ੈਸਲਾ ਲੈਣ ਤੋਂ ਬਾਅਦ ਆਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News