​​​​​​​ਅਮਰੀਕਾ ''ਚ ਮਾਡਰਨਾ ਨੇ ਕੋਰੋਨਾ ਤੇ ਫਲੂ ਲਈ ਕੀਤਾ ਬੂਸਟਰ ਵੈਕਸੀਨ ਦਾ ਐਲਾਨ

Friday, Sep 10, 2021 - 11:23 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਰੋਨਾ ਵੈਕਸੀਨ ਕੰਪਨੀ ਮਾਡਰਨਾ ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਹੈ ਕਿ ਕੰਪਨੀ ਦੁਆਰਾ ਇੱਕ ਬੂਸਟਰ ਖੁਰਾਕ ਵਿਕਸਤ ਕੀਤੀ ਜਾ ਰਹੀ ਹੈ ਜੋ ਇੱਕ ਹੀ ਖੁਰਾਕ 'ਚ ਕੋਵਿਡ -19 ਅਤੇ ਮੌਸਮੀ ਫਲੂ ਤੋਂ ਬਚਾਵੇਗੀ। ਕੰਪਨੀ ਦੇ ਅਧਿਕਾਰੀ ਸਟੀਫੇਨ ਬੈਂਸੇਲ ਮੁਤਾਬਕ ਕੰਪਨੀ ਦੀ ਪਹਿਲੀ ਤਰਜ਼ੀਹ ਇੱਕ ਸਲਾਨਾ ਬੂਸਟਰ ਟੀਕਾ ਬਾਜ਼ਾਰ 'ਚ ਲਿਆਉਣਾ ਹੈ ਪਰ ਕੰਪਨੀ ਨੇ ਅਜੇ ਆਪਣੀ ਵੈਕਸੀਨ ਦੀ ਤੀਜੀ ਖੁਰਾਕ ਦੇ ਵਿਕਾਸ, ਖੋਜ ਜਾਂ ਰੀਲੀਜ਼ ਲਈ ਕੋਈ ਸਮਾਂ-ਸੀਮਾ ਨਹੀਂ ਦੱਸੀ, ਜਿਸ ਨੂੰ ਇਹ mRNA-1073 ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਨੇ ਚੀਨੀ ਟੀਕਿਆਂ ਦੇ ਪ੍ਰੀਖਣ ਲਈ ਕੁਝ ਬੱਚਿਆਂ ਨੂੰ ਲਾਇਆ ਟੀਕਾ

ਇਸ ਸਬੰਧੀ ਕੰਪਨੀ ਅਨੁਸਾਰ ਇਹ ਨਵੀਂ ਖੁਰਾਕ ਮਾਡਰਨਾ ਦੀ ਮੌਜੂਦਾ ਕੋਰੋਨਾ ਵਾਇਰਸ ਵੈਕਸੀਨ ਨੂੰ ਫਲੂ ਦੇ ਸ਼ਾਟ ਨਾਲ ਜੋੜਦੀ ਹੈ ਜੋ ਕਿ ਅਜੇ ਵਿਕਾਸ ਅਧੀਨ ਹੈ। ਇਸ ਦੇ ਇਲਾਵਾ ਮਾਡਰਨਾ ਨੇ ਹੋਰ ਨਵੇਂ ਪ੍ਰੋਜੈਕਟਾਂ ਅਤੇ ਅਪਡੇਟਾਂ ਦੀ ਇੱਕ ਲੜੀ ਦਾ ਐਲਾਨ ਵੀ ਕੀਤਾ ਹੈ ਜੋ ਕਿ ਮੌਜੂਦਾ ਸਮੇਂ 6 ਮਹੀਨਿਆਂ ਤੋਂ  ਲੈ ਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕੋਰੋਨਾ ਟੀਕੇ ਦੀ ਵਰਤੋਂ ਲਈ ਪ੍ਰੀਖਣ ਪੜਾਅ 'ਚ ਹੈ। ਜਿਸ ਲਈ ਮਾਡਰਨਾ ਵੱਲੋਂ ਇਸ ਉਮਰ ਸਮੂਹ ਦੇ 4,000 ਬੱਚਿਆਂ 'ਤੇ ਟੀਕੇ ਦੀ 50 ਮਾਈਕ੍ਰੋਗ੍ਰਾਮ ਮਾਤਰਾ ਟੈਸਟ ਕਰਨ ਦੀ ਯੋਜਨਾ ਬਣਾਈ  ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਰੋਕੂ ਟੀਕਾਕਰਨ ਦਾ ਡਿਜੀਟਲ ਸਰਟੀਫਿਕੇਟ ਜਾਰੀ ਕਰੇਗਾ ਦੱਖਣੀ ਅਫਰੀਕਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News