ਸਿਡਨੀ ਦੇ ਡਾਕਟਰ ਰਮਨ ਔਲ਼ਖ ਦੀ ਟੀਮ ਵੱਲੋਂ ਮੁਹੱਈਆ ਕਰਵਾਈ ਮੋਬਾਇਲ ਵੈਨ
Saturday, Feb 13, 2021 - 05:12 PM (IST)
ਸਿਡਨੀ, (ਸਨੀ ਚਾਂਦਪੁਰੀ)- ਦਿੱਲੀ ਵਿਚ ਕਿਸਾਨਾਂ ਅਤੇ ਸਰਕਾਰ ਵਿਚ ਚੱਲ ਰਹੇ ਘੋਲ ਨੂੰ ਲਗਭਗ ਤਿੰਨ ਮਹੀਨੇ ਹੋ ਗਏ ਹਨ । ਕਿਸਾਨ ਪਰਿਵਾਰਾਂ ਨਾਲ ਸੰਬੰਧਤ ਪ੍ਰਵਾਸੀ ਭਾਈਚਾਰੇ ਦੇ ਲੋਕ ਆਪੋ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ । ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਵੱਸਦੇ ਡਾਕਟਰ ਰਮਨ ਔਲ਼ਖ ਵੱਲੋਂ ਵੀ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸੇਵਾ ਨਿਭਾਉਂਦੇ ਹੋਏ ਸਿਡਨੀ ਅਤੇ ਪੰਜਾਬ ਦੇ ਆਪਣੇ ਟੀਮ ਮੈਂਬਰਾਂ ਦੀ ਮਦਦ ਨਾਲ ਡੈਂਟਲ ਮੋਬਾਇਲ ਵੈਨ ਦੀ ਸੇਵਾ ਸ਼ੁਰੂ ਕਰਵਾਈ ਗਈ ਹੈ ।
ਡਾਕਟਰ ਰਮਨ ਔਲ਼ਖ ਨੇ ਪੱਤਰਕਾਰ ਨਾਲ ਫ਼ੋਨ ਤੇ ਗੱਲ-ਬਾਤ ਕਰਦਿਆਂ ਦੱਸਿਆ ਕਿ ਸਾਡੀ ਟੀਮ ਨੇ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਦੰਦਾ ਦੀ ਤਕਲੀਫ਼ ਤੋਂ ਪੀੜਿਤ ਕਿਸਾਨਾਂ ਦੀ ਸੇਵਾ ਕਰਨ ਵਾਰੇ ਸੋਚਿਆ ਅਤੇ ਮੋਬਾਇਲ ਵੈਨ ਨੂੰ ਚਲਾਉਣ ਦਾ ਸੋਚਿਆ ਜੋ ਕਿ ਦੰਦਾ ਦੀ ਬੀਮਾਰੀ ਨੂੰ ਠੀਕ ਕਰਨ ਵਾਲੇ ਹਰ ਉਪਕਰਨ ਨਾਲ ਲੈਸ ਹੋਵੇ । ਇਹ ਵੈਨ ਜਿੰਨਾ ਸਮਾਂ ਸੰਘਰਸ਼ ਚੱਲੇਗਾ ਓਨਾ ਸਮਾਂ ਹੀ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਰਹੇਗੀ । ਡੈਂਟਲ ਮੋਬਾਇਲ ਵੈਨ ਜਲੰਧਰ ਤੋਂ ਚੱਲੇਗੀ ਅਤੇ 10-15 ਦਿਨ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਕਿਸਾਨਾਂ ਦੀ ਸੇਵਾ ਕਰੇਗੀ ਅਤੇ ਅੱਧੇ ਮਹੀਨੇ ਬਾਅਦ ਜਲੰਧਰ ਤੋਂ ਹੀ ਦਵਾਈਆਂ ਲੈ ਕੇ ਦੋਬਾਰਾ ਤੋਂ ਸੇਵਾ ਵਿਚ ਜੁਟੇਗੀ ।
ਇਸ ਮੌਕੇ ਸੇਵਾ ਨਿਭਾਅ ਰਹੇ ਪਤਵੰਤਿਆਂ ਵਿਚ ਪੰਜਾਬ ਤੋਂ ਡਾ ਸੁਰਿੰਦਰ ਸਿੰਘ ਸਿੱਧੂ, ਡਾ. ਰਾਜਵੰਤ ਸਿੰਘ, ਸੁਰਜੀਤ ਸਿੰਘ ਚੀਮਾ, ਦੀਪਕ ਬਾਲੀ, ਕੌਂਸਲਰ ਓਂਕਾਰ ਰਾਜੀਵ ਸਿੱਕਾ, ਅਤੇ ਲੱਕੀ ਰੰਧਾਵਾ, ਰਾਜਨ ਸਿੱਧੂ ਸਿਮਰਨ ਬਾਜਵਾ, ਰਾਜਵੀਰ ਸਿੰਘ, ਰਨਦੀਪ ਕਲਕਟ, ਸਤਨਾਮ ਕਲਕਟ,ਓਂਕਾਰ ਕਲਕਟ ਆਦਿ ਹਨ ਅਤੇ ਸਿਡਨੀ ਤੋਂ ਕਮਲ ਬੈਂਸ, ਨਵਰਾਜ ਔਜਲਾ, ਜਸਪ੍ਰੀਤ ਸੋਮਲ, ਗੋਗੀ, ਸੋਮਲ, ਗੈਰੀ ਔਲ਼ਖ , ਗੈਰੀ ਗਰੇਵਾਲ਼,ਦਿਲਜੋਤ ਰੰਧਾਵਾ, ਗੁਰਪਿੰਦਰ ਲਾਲੀ, ਤਪਿੰਦਰ ਸਰਪੰਚ, ਅਰਵਿੰਦਰ ਬਦੇਸ਼ਾ, ਮਨੀ, ਗਗਨ ਮਾਨ, ਗੋਰਕੀ, ਲਵੀ ਮੁੰਡੇਰ, ਹਰਿੰਦਰ ਸਿੰਘ, ਪ੍ਰੀਤ ਬੱਲ, ਬਲਜੀਤ ਸਿੰਘ, ਚਰਨਪ੍ਰਤਾਪ ਟਿੰਕੂ, ਜੱਗੀ, ਹੈਰੀ ਗਿੱਲ, ਮਨਦੀਪ ਚੀਮਾ, ਮਲਵਿੰਦਰ ਪੰਧੇਰ, ਰਮਨ ਬਰਾੜ, ਮਨਪ੍ਰੀਤ ਚਾਹਲ, ਨਿਸ਼ਾਨ, ਗੋਗੀ ਸਹੋਤਾ, ਪੀਟਰ, ਰਾਜਨ ਓਹਰੀ, ਰਾਜਨ ਧਾਲੀਵਾਲ, ਰਕੇਸ਼ ਚੌਧਰੀ, ਅਮਨ ਸੋਢੀ, ਸਨਾਵਰ ਚਾਹਲ, ਸੁਰਖ਼ਾਬ , ਰਘਬੀਰ ਆਦਿ ਹਨ ।