ਪਾਕਿਸਤਾਨ ਦੇ ਬਲੋਚਿਸਤਾਨ ''ਚ ਮਿਲੀ ਲਾਪਤਾ ਪਸ਼ਤੂਨ ਨੇਤਾ ਦੀ ਲਾਸ਼
Friday, Aug 06, 2021 - 02:03 PM (IST)
ਕਾਬੁਲ (ਏ.ਐੱਨ.ਆਈ.): ਬਲੋਚਿਸਤਾਨ ਵਿਚ ਪਾਕਿਸਤਾਨੀ ਫੌਜੀਆਂ ਦੀ ਬੇਰਹਿਮ ਕਾਰਵਾਈ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਮਹੀਨੇ ਆਪਣੇ ਘਰ ਦੇ ਬਾਹਰੋਂ ਲਾਪਤਾ ਹੋਏ ਅਵਾਮੀ ਨੈਸ਼ਨਲ ਪਾਰਟੀ (ANP) ਦੇ ਨੇਤਾ ਮਲਿਕ ਉਬੇਦੁੱਲਾ ਦੀ ਵੀਰਵਾਰ ਨੂੰ ਪਿਸ਼ਿਨ ਜ਼ਿਲ੍ਹੇ ਤੋਂ ਲਾਸ਼ ਬਰਾਮਦ ਕੀਤੀ ਗਈ। ਲਾਸ ਦੇ ਹੱਥ ਬੰਨ੍ਹੇ ਹੋਏ ਸਨ। ਲਾਸ਼ ਦੀ ਪਛਾਣ ਦੇ ਬਾਅਦ ਉਸ ਨੂੰ ਪੋਸਟਮਾਰਟਮ ਲਈ ਨੇੜਲੇ ਹਸਪਤਾਲ ਭੇਜ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ -ਵਿਸ਼ਵ ਨੂੰ ਕੋਵਿਡ ਟੀਕੇ ਦੀਆਂ 2 ਅਰਬ ਖੁਰਾਕਾਂ ਦੇਵੇਗਾ ਚੀਨ, ਕੋਵੈਕਸ ਲਈ ਦੇਵੇਗਾ 10 ਕਰੋੜ
ਇਸ ਤੋਂ ਪਹਿਲਾਂ ਸਥਾਨਕ ਮੀਡੀਆ ਵਿਚ ਦਾਅਵਾ ਕੀਤਾ ਗਿਆ ਸੀ ਕਿ ਮਰਹੂਮ ਨੇਤਾ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਰਿਹਾਈ ਲਈ ਵਿਰੋਧ ਪ੍ਰਦਰਸ਼ਨ ਕੀਤਾ ਸੀ।ਬਲੋਚਿਸਤਾਨ ਵਿਚ ਪਾਕਿਸਤਾਨ ਦਾ ਵਿਰੋਧ ਕਰਨ ਵਾਲੇ ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ 'ਤੇ ਸੈਨਾ ਦੀ ਬੇਰਹਿਮੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ 12 ਸਾਲਾ ਬੱਚੇ ਦੀ ਅੱਧੀ ਸੜੀ ਲਾਸ਼ ਬਲੋਚਿਸਤਾਨ ਦੇ ਜ਼ੋਬ ਇਲਾਕੇ ਤੋਂ ਬਰਾਮਦ ਕੀਤੀ ਗਈ ਸੀ। ਪੁਲਸ ਮੁਤਾਬਕ ਪਹਿਲਾਂ ਉਸ ਦਾ ਕਤਲ ਕੀਤਾ ਗਿਆ ਅਤੇ ਫਿਰ ਉਸ ਦੀ ਲਾਸ਼ ਨੂੰ ਸਾੜਿਆ ਗਿਆ।