ਬੀ. ਸੀ. ''ਚ ਲਾਪਤਾ ਹੋਇਆ ਸੀ ਆਸਟਰੇਲੀਅਨ ਨੌਜਵਾਨ, 7 ਸਾਲ ਬਾਅਦ ਪਰਿਵਾਰ ਨੂੰ ਮਿਲੀ ਦਿਲ ਨੂੰ ਤੋੜ ਦੇਣ ਵਾਲੀ ਖਬਰ

Tuesday, Jul 11, 2017 - 06:12 PM (IST)

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 7 ਸਾਲਾਂ ਤੋਂ ਲਾਪਤਾ ਹੋਏ ਆਸਟਰੇਲੀਅਨ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ 24 ਸਾਲਾ ਓਵੇਨ ਰੂਨੀ 14 ਅਗਸਤ 2010 'ਚ  ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗਰੈਡ ਫੋਕਸ ਦੇ ਇਕ ਹਸਪਤਾਲ ਤੋਂ ਲਾਪਤਾ ਹੋ ਗਿਆ ਸੀ। ਉਸ ਦਾ ਪਰਿਵਾਰ ਆਸਟਰੇਲੀਆ ਜਾਣ ਤੋਂ ਪਹਿਲਾਂ ਤਕਰੀਬਨ 6 ਮਹੀਨੇ ਕੈਨੇਡਾ 'ਚ ਰਿਹਾ ਅਤੇ ਉਸ ਦੀ ਭਾਲ ਕਰਦੇ ਰਹੇ। ਰੂਨੀ ਹਸਪਤਾਲ 'ਚ ਹੀ ਆਪਣਾ ਬਟੂਆ ਅਤੇ ਬੈਗ ਛੱਡ ਗਿਆ ਸੀ। 
ਕਾਫੀ ਖੋਜ ਤੋਂ ਬਾਅਦ ਜਦੋਂ ਉਹ ਨਹੀਂ ਮਿਲਿਆ ਤਾਂ ਉਸ ਦਾ ਪਰਿਵਾਰ ਆਸਟਰੇਲੀਆ ਪਰਤ ਗਿਆ। ਆਸਟਰੇਲੀਆ ਪਰਤਣ ਤੋਂ ਬਾਅਦ ਵੀ ਪਰਿਵਾਰ ਬੀ. ਸੀ. ਅਧਿਕਾਰੀਆਂ ਨਾਲ ਸੰਪਰਕ ਵਿਚ ਰਿਹਾ। ਬੀ. ਸੀ. ਅਧਿਕਾਰੀਆਂ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦਾ ਬੇਟਾ ਜਿੱਥੇ ਵੀ ਹੋਵੇਗਾ ਸੁਰੱਖਿਅਤ ਹੋਵੇਗਾ। ਉਸ ਤੋਂ ਬਾਅਦ ਗਰੈਡ ਫੋਕਸ ਦੇ ਮੈਂਬਰ ਅਤੇ ਬਚਾਅ ਟੀਮ ਉਸ ਦੀ ਭਾਲ 'ਚ ਲੱਗੀ ਰਹੀ। ਬੀ. ਸੀ. ਅਧਿਕਾਰੀਆਂ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ। ਪਿਤਾ ਸ਼ਾਰੋਨ ਰੂਨੀ ਨੇ ਫੇਸਬੁੱਕ ਪੋਸਟ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦੇ ਬੇਟੇ ਰੂਨੀ ਦੇ ਮਨੁੱਖੀ ਅਵਸ਼ੇਸ਼ ਹਾਰਡੀ ਮਾਊਂਟੇਨ ਤੋਂ ਮਿਲੇ ਹਨ। ਡੀ. ਐੱਨ. ਏ. ਟੈਸਟ ਤੋਂ ਇਹ ਸਾਫ ਹੋ ਗਿਆ ਕਿ ਇਹ ਰੂਨੀ ਹੀ ਹੈ। ਉਨ੍ਹਾਂ ਲਈ ਇਹ ਖਬਰ ਭਾਵੁਕ ਕਰ ਦੇਣ ਵਾਲੀ ਸੀ ਅਤੇ ਇਕ ਚੁਣੌਤੀ ਭਰੀ ਸੀ। ਓਧਰ ਬੀ. ਸੀ. ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ।


Related News