ਘਰੋਂ ਲਾਪਤਾ ਹੋਈ ਔਰਤ ਦੀ ਮਿਲੀ ਲਾਸ਼, ਜਾਂਚ ਜਾਰੀ

09/14/2017 5:58:00 PM

ਮੈਲਬੌਰਨ— ਇਕ ਔਰਤ ਕਾਇਲਾ ਸਟੀਫ਼ਨ ਜੋ ਪੰਜ ਦਿਨ ਪਹਿਲਾਂ ਮੈਲਬੌਰਨ ਦੇ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ, ਉਸ ਦੀ ਲਾਸ਼ ਪੁਲਸ ਨੇ ਐਲਟੋਨਾ ਤੋਂ ਅੱਜ ਭਾਵ ਵੀਰਵਾਰ ਨੂੰ ਬਰਾਮਦ ਕੀਤਾ ਹੈ। ਕਾਇਲਾ ਸਟੀਫ਼ਨ (24) ਸ਼ਨੀਵਾਰ ਸਵੇਰੇ ਆਪਣੇ ਘਰੋਂ ਬਾਹਰ ਗਈ ਸੀ ਅਤੇ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਘਰ ਵਾਪਸ ਆਈ। ਸੋਣ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਅਗਲੀ ਸਵੇਰ ਨੂੰ ਉਹ ਫਿਰ ਬਾਹਰ ਚਲੀ ਗਈ। ਇਸ ਮਗਰੋਂ ਉਸ ਦਾ ਕੁਝ ਪਤਾ ਨਹੀਂ ਸੀ ਚੱਲ ਰਿਹਾ। ਸਟੀਫ਼ਨ ਦੇ ਲਾਪਤਾ ਹੋਣ ਮਗਰੋਂ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ। ਲਾਸ਼ ਮਿਲ ਜਾਣ ਮਗਰੋਂ ਹੁਣ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।


Related News