ਅਦਨ ਦੀ ਖਾੜੀ ’ਚ ਜਹਾਜ਼ ’ਤੇ ਮਿਜ਼ਾਈਲ ਹਮਲਾ
Tuesday, Sep 30, 2025 - 12:28 AM (IST)

ਦੁਬਈ - ਯਮਨ ਦੇ ਹੂਤੀ ਬਾਗੀਆਂ ਦੁਆਰਾ ਕੀਤੇ ਗਏ ਸੰਭਾਵੀ ਮਿਜ਼ਾਈਲ ਹਮਲੇ ਵਿਚ ਸੋਮਵਾਰ ਨੂੰ ਅਦਨ ਦੀ ਖਾੜੀ ’ਚ ਇਕ ਜਹਾਜ਼ ਨੂੰ ਅੱਗ ਲੱਗ ਗਈ। ਹਮਲੇ ’ਚ ਤੁਰੰਤ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਯਮਨ ਮੀਡੀਆ ਨੇ ਈਰਾਨ ਸਮਰਥਿਤ ਹੂਤੀ ਬਾਗੀਆਂ ਦੁਆਰਾ ਕੰਟਰੋਲ ਖੇਤਰ ਤੋਂ ਇਕ ਸੰਭਾਵੀ ਬੈਲਿਸਟਿਕ ਮਿਜ਼ਾਈਲ ਲਾਂਚ ਦੀ ਰਿਪੋਰਟ ਕੀਤੀ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ (ਯੂ. ਕੇ. ਐੱਮ. ਟੀ. ਓ.) ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਅਦਨ ਦੇ ਤੱਟ ਤੋਂ ਲੱਗਭਗ 235 ਕਿਲੋਮੀਟਰ ਦੂਰ ਅਦਨ ਦੀ ਖਾੜੀ ’ਚ ਇਕ ਜਹਾਜ਼ ਨੇ ‘ਧਮਾਕਾ ਅਤੇ ਧੂੰਆਂ’ ਛਾ ਜਾਣ ਦੀ ਰਿਪੋਰਟ ਕੀਤੀ। ਹੂਤੀ ਬਾਗੀਆਂ ਨੇ ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।