ਕਾਰਗੋ ਜਹਾਜ਼ ਤੋਂ ਡਿੱਗਿਆ ਭਾਰਤੀ ਨਾਗਰਿਕ, ਲਾਪਤਾ
Wednesday, Sep 24, 2025 - 10:14 AM (IST)

ਮਾਲੇ (ਭਾਸ਼ਾ)- ਮਾਲਦੀਵ ਨੇੜੇ ਇਕ ਕਾਰਗੋ ਜਹਾਜ਼ ਤੋਂ ਇਕ ਭਾਰਤੀ ਨਾਗਰਿਕ ਸਮੁੰਦਰ ’ਚ ਡਿੱਗ ਗਿਆ ਅਤੇ ਉਹ ਉਦੋਂ ਤੋਂ ਲਾਪਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ’ਚ ਆਈ ਇਕ ਖਬਰ ਨਾਲ ਸਾਹਮਣੇ ਆਈ ਹੈ।
ਨਿਊਜ਼ ਪੋਰਟਲ ‘ਸਨ ਐੱਮ. ਵੀ.’ ਦੀ ਇਕ ਰਿਪੋਰਟ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਵਾਪਰੀ। ਭਾਰਤੀ ਝੰਡੇ ਵਾਲੇ ਜਹਾਜ਼ ਐੱਮ. ਐੱਸ. ਵੀ. ਦੌਲਾ ਦੇ ਚਾਲਕ ਦਲ ਦਾ ਮੈਂਬਰ ਵਿਲੀਮਾਲੇ ਤੋਂ ਲੱਗਭਗ ਇਕ ਕਿਲੋਮੀਟਰ ਉੱਤਰ ਵਿਚ ਸਮੁੰਦਰ ’ਚ ਡਿੱਗ ਗਿਆ। ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ. ਐੱਨ. ਡੀ. ਐੱਫ.) ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਰਾਤ 11:35 ਵਜੇ ਦੇ ਕਰੀਬ ਜਾਣਕਾਰੀ ਮਿਲੀ ਅਤੇ ਮਾਲੇ ਏਰੀਆ ਕਮਾਂਡ ਦੇ ਅਧੀਨ ਕੋਸਟ ਗਾਰਡਜ਼ ਨੇ ਤੁਰੰਤ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ। ਅਜੇ ਤੱਕ ਚਾਲਕ ਦਲ ਦੇ ਲਾਪਤਾ ਮੈਂਬਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।