ਪੰਜਾਬ ਪੁਲਸ ਦੇ SHO ਤੇ ASI ''ਤੇ ਹਥਿਆਰਾਂ ਨਾਲ ਹਮਲਾ ਤੇ ਚਮੋਲੀ ''ਚ ਫਟਿਆ ਬੱਦਲ, ਪੜ੍ਹੋ TOP-10 ਖ਼ਬਰਾਂ
Thursday, Sep 18, 2025 - 07:26 PM (IST)

ਜਲੰਧਰ-ਬਠਿੰਡਾ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੁਲਸ 'ਤੇ ਵੀ ਹਮਲਾ ਕਰਨ ਤੋਂ ਨਹੀਂ ਡਰਦੇ। ਮੁਲਜ਼ਮਾਂ ਵੱਲੋਂ ਕੀਤੇ ਹਮਲੇ ਵਿਚ ਨੰਦਗੜ੍ਹ ਥਾਣੇ ਦੇ ਐੱਸਐੱਚਓ ਅਤੇ ਏਐੱਸਆਈ ਜ਼ਖਮੀ ਹੋ ਗਏ। ਦਰਅਸਲ ਨੰਦਗੜ੍ਹ ਥਾਣੇ ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਥਾਣੇ ਵਿਚ ਪੈਂਦੇ ਪਿੰਡ ਰਾਏਕੇਕਲਾਂ ਵਿਚ ਦਾਤਾ ਹਰੀ ਸਿੰਘ ਦੇ ਮੇਲੇ ਵਿਚ ਕੁਝ ਲੋਕਾਂ ਦੀ ਲੜਾਈ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੁਲਸ ਉਥੇ ਪਹੁੰਚੀ ਤਾਂ ਪਹਿਲਾਂ ਤੋਂ ਹੀ ਸ਼ਰਾਬ ਦੇ ਨਸ਼ੇ ਵਿਚ ਇਨ੍ਹਾਂ ਲੋਕਾਂ ਨੂੰ ਪੁਲਸ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨੇ ਪੁਲਸ ਦੀ ਇੱਕ ਨਹੀਂ ਸੁਣੀ ਅਤੇ ਉਸ ਤੋਂ ਬਾਅਦ ਐੱਸਐੱਚਓ ਰਵਿੰਦਰ ਸਿੰਘ 'ਤੇ ਕਿਰਪਾਨ ਨਾਲ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਇਸ ਦੇ ਨਾਲ ਹੀ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਨਾਲ ਭਾਰੀ ਤਬਾਹੀ ਮਚ ਗਈ। ਦੇਰ ਰਾਤ ਨੰਦਪ੍ਰਯਾਗ ਨੇੜੇ ਨੰਦਾਨਗਰ ਨਗਰ ਪੰਚਾਇਤ ਵਿੱਚ ਦੋ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਦਾ ਪਤਾ ਲੱਗਾ ਹੈ ਇਸ ਕਹਿਰ ਕਾਰਨ ਕੁੰਤਰੀ ਲਾਗਾਫਲੀ ਅਤੇ ਧੁਰਮਾ ਵਾਰਡਾਂ ਵਿੱਚ ਛੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਪੰਜ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ। ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...
1. ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਦੂਜਾ ਪੂਰਕ ਚਲਾਨ ਪੇਸ਼
ਬਠਿੰਡਾ ਵਿਜੀਲੈਂਸ ਵਿਭਾਗ ਨੇ ਬਰਖ਼ਾਸਤ ਪੰਜਾਬ ਪੁਲਸ ਦੀ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦੂਜਾ ਪੂਰਕ ਚਲਾਨ ਦਾਇਰ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਅੰਤਿਮ ਚਲਾਨ ਲਈ ਅਦਾਲਤ 'ਚ ਬੈਂਕ ਖ਼ਾਤੇ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਸਮਾਂ ਮੰਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
2. ਪੰਜਾਬ 'ਚ ਰਹਿ ਰਹੇ ਪ੍ਰਵਾਸੀ ਪਰਿਵਾਰ ਨਾਲ ਹੋ ਗਈ ਵੱਡੀ ਘਟਨਾ, ਪੈ ਗਈਆਂ ਭਾਜੜਾਂ
ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕਿਨਾਰੇ ਰਹਿੰਦੇ ਪ੍ਰਵਾਸੀ ਮਜ਼ਦੂਰ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੱਚਾ ਲਕਸ਼ ਕੁਮਾਰ ਅੱਜ ਦੁਪਹਿਰ ਸਮੇਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਢੇ 12 ਵਜੇ ਲਕਸ਼ ਕੁਮਾਰ ਆਪਣੀ ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਕੁਝ ਸਮਾਨ ਲੈਣ ਗਿਆ ਸੀ। ਅਨੀਤਾ ਦੇਵੀ ਆਪ ਕੰਮ ’ਤੇ ਚਲੀ ਗਈ ਅਤੇ ਉਸਨੇ ਲਕਸ਼ ਨੂੰ ਹੋਰਨਾਂ ਬੱਚਿਆਂ ਨਾਲ ਘਰ ਵੱਲ ਭੇਜ ਦਿੱਤਾ। ਕੁਝ ਸਮੇਂ ਬਾਅਦ ਜਦੋਂ ਬੱਚਾ ਘਰ ਨਾ ਪੁੱਜਾ ਅਤੇ ਨਾ ਹੀ ਕਿਤੇ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਵਿਚ ਭਾਜੜਾਂ ਪੈ ਗਈਆਂ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
3. ਪੰਜਾਬ 'ਚ ਇਕ ਸਾਲ ਦਾ ਬੱਚਾ ਅਗਵਾ! CCTV 'ਚ ਕੈਦ ਹੋਏ ਮੁਲਜ਼ਮ
ਫਤਿਹਪੁਰ ਯੂ. ਪੀ. ਤੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਔਰਤ ਦਾ ਸਟੇਸ਼ਨ ’ਤੇ ਮੌਜੂਦ ਇਕ ਵਿਅਕਤੀ ਤੇ ਉਸਦੀ ਔਰਤ ਸਾਥੀ ਨੇ ਇਕ ਸਾਲ ਦਾ ਬੱਚਾ ਅਗਵਾ ਕਰ ਲਿਆ ਅਤੇ ਫਰਾਰ ਹੋ ਗਏ। ਔਰਤ ਆਪਣੇ ਪਤੀ ਨੂੰ ਮਿਲਣ ਲਈ ਲੁਧਿਆਣਾ ਆਈ ਸੀ। ਪਤਾ ਲੱਗਣ ’ਤੇ ਉਸਨੇ ਆਪਣੇ ਪਤੀ ਨੂੰ ਦੱਸਿਆ ਅਤੇ ਉਨ੍ਹਾਂ ਨੇ ਥਾਣਾ ਜੀ. ਆਰ. ਪੀ. ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਫਤਿਹਪੁਰ ਦੀ ਰਹਿਣ ਵਾਲੀ ਲਲਿਤਾ ਦੇਵੀ ਦੇ ਬਿਆਨ ’ਤੇ ਵਿਅਕਤੀ ਅਤੇ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਜਾਂਚ ਦੌਰਾਨ ਕਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਦੇ ਹੋਏ ਮੁਲਜ਼ਮਾਂ ਦੀ ਫੁਟੇਜ ਵੀ ਬਰਾਮਦ ਕਰ ਲਈ ਹੈ, ਜਿਸ ਵਿਚ ਮੁਲਜ਼ਮ ਲਕਸ਼ਮੀ ਸਿਨੇਮਾ ਚੌਕ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨ ’ਚ ਲਲਿਤਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਸੰਸਕਾਰ ਸਿੰਘ 4 ਸਾਲ ਤੇ ਰਾਜ ਸਿੰਘ ਇਕ ਸਾਲ ਦੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਆਈ ਸੀ। ਰਾਤ ਨੂੰ ਦੇਰ ਨਾਲ ਪਹੁੰਚਣ ਕਾਰਨ ਉਹ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
4. ਪੰਜਾਬ ਪੁਲਸ ਦੇ SHO ਤੇ ASI 'ਤੇ ਹਥਿਆਰਾਂ ਨਾਲ ਹਮਲਾ, ਮੇਲੇ ਵਿਚ ਚੱਲ ਪਈਆਂ ਗੋਲੀਆਂ
ਬਠਿੰਡਾ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੁਲਸ 'ਤੇ ਵੀ ਹਮਲਾ ਕਰਨ ਤੋਂ ਨਹੀਂ ਡਰਦੇ। ਮੁਲਜ਼ਮਾਂ ਵੱਲੋਂ ਕੀਤੇ ਹਮਲੇ ਵਿਚ ਨੰਦਗੜ੍ਹ ਥਾਣੇ ਦੇ ਐੱਸਐੱਚਓ ਅਤੇ ਏਐੱਸਆਈ ਜ਼ਖਮੀ ਹੋ ਗਏ। ਦਰਅਸਲ ਨੰਦਗੜ੍ਹ ਥਾਣੇ ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਥਾਣੇ ਵਿਚ ਪੈਂਦੇ ਪਿੰਡ ਰਾਏਕੇਕਲਾਂ ਵਿਚ ਦਾਤਾ ਹਰੀ ਸਿੰਘ ਦੇ ਮੇਲੇ ਵਿਚ ਕੁਝ ਲੋਕਾਂ ਦੀ ਲੜਾਈ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੁਲਸ ਉਥੇ ਪਹੁੰਚੀ ਤਾਂ ਪਹਿਲਾਂ ਤੋਂ ਹੀ ਸ਼ਰਾਬ ਦੇ ਨਸ਼ੇ ਵਿਚ ਇਨ੍ਹਾਂ ਲੋਕਾਂ ਨੂੰ ਪੁਲਸ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨੇ ਪੁਲਸ ਦੀ ਇੱਕ ਨਹੀਂ ਸੁਣੀ ਅਤੇ ਉਸ ਤੋਂ ਬਾਅਦ ਐੱਸਐੱਚਓ ਰਵਿੰਦਰ ਸਿੰਘ 'ਤੇ ਕਿਰਪਾਨ ਨਾਲ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
5. ਅੰਮ੍ਰਿਤਸਰ 'ਚ ਦੋ ਔਰਤਾਂ ਸਮੇਤ ਛੇ ਤਸਕਰ ਗ੍ਰਿਫ਼ਤਾਰ, 9 ਕਿਲੋ ਹੈਰੋਇਨ ਹੋਈ ਬਰਾਮਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਰਹੱਦ ਪਾਰ ਚੱਲ ਰਹੇ ਨਾਰਕੋ-ਅੱਤਵਾਦ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਛੇ ਨਸ਼ਾ ਤਸਕਰਾਂ ਨੂੰ 9.066 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਦੋ ਹੋਰ ਨਸ਼ਾ ਤਸਕਰੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ ਹੈ। ਇਨ੍ਹਾਂ ਛੇ ਤਸਕਰਾਂ 'ਚੋਂ 4 ਵਿਅਕਤੀ ਅਤੇ 2 ਮਹਿਲਾਵਾਂ ਹਨ ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
6. Asia Cup 2025: ਸੁਪਰ-4 'ਚ ਹੁਣ ਇਸ ਦਿਨ ਹੋਵੇਗਾ ਭਾਰਤ-ਪਾਕਿ ਦਾ ਮੁਕਾਬਲਾ, ਜਾਣੋ ਪੂਰੀ ਡਿਟੇਲ
ਏਸ਼ੀਆ ਕੱਪ 2025 ਦੇ 10ਵੇਂ ਮੈਚ ਵਿੱਚ, ਪਾਕਿਸਤਾਨ ਨੇ ਯੂਏਈ ਨੂੰ ਹਰਾ ਕੇ ਸੁਪਰ 4 ਪੜਾਅ ਲਈ ਕੁਆਲੀਫਾਈ ਕੀਤਾ। ਇਸ ਨਾਲ 2025 ਏਸ਼ੀਆ ਕੱਪ ਵਿੱਚ ਯੂਏਈ ਦੀ ਦੌੜ ਦਾ ਅੰਤ ਹੋ ਗਿਆ। ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਏਸ਼ੀਆ ਕੱਪ 2025 ਵਿੱਚ ਆਹਮੋ-ਸਾਹਮਣੇ ਹੋਣਗੇ। ਪਹਿਲਾਂ, ਦੋਵੇਂ ਟੀਮਾਂ ਰਾਊਂਡ ਮੈਚ ਖੇਡੀਆਂ ਸਨ, ਜਿੱਥੇ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾਇਆ ਸੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
7. 4 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ 'ਚ ਸਰਕਾਰ ! ਹਜ਼ਾਰਾਂ ਭਾਰਤੀਆਂ 'ਤੇ ਵੀ ਲਟਕੀ ਤਲਵਾਰ
ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ, ਜਿੱਥੇ ਰਹਿ ਰਹੇ ਵਿਦੇਸ਼ੀਆਂ ਨੂੰ ਸਰਕਾਰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ 'ਚ 14,000 ਦੇ ਕਰੀਬ ਭਾਰਤੀ ਕਾਮੇ ਵੀ ਸ਼ਾਮਿਲ ਹਨ। ਸਰਕਾਰ ਦੇ ਇਸ ਖ਼ਿਲਾਫ਼ ਵੱਖ-ਵੱਖ ਦੇਸ਼ਾਂ ਤੋਂ ਆ ਕੇ ਪੁਰਤਗਾਲ ਵਿੱਚ ਰਹਿ ਰਹੇ ਪ੍ਰਵਾਸੀਆਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
8. ਉਤਰਾਖੰਡ ਦੇ ਚਮੋਲੀ 'ਚ ਫਟਿਆ ਬੱਦਲ, ਢਹਿ-ਢੇਰੀ ਹੋਏ ਮਕਾਨ, ਕਈ ਲੋਕ ਲਾਪਤਾ (ਵੀਡੀਓ)
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਬੱਦਲ ਫਟਣ ਨਾਲ ਭਾਰੀ ਤਬਾਹੀ ਮਚ ਗਈ। ਦੇਰ ਰਾਤ ਨੰਦਪ੍ਰਯਾਗ ਨੇੜੇ ਨੰਦਾਨਗਰ ਨਗਰ ਪੰਚਾਇਤ ਵਿੱਚ ਦੋ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਦਾ ਪਤਾ ਲੱਗਾ ਹੈ। ਇਸ ਕਹਿਰ ਕਾਰਨ ਕੁੰਤਰੀ ਲਾਗਾਫਲੀ ਅਤੇ ਧੁਰਮਾ ਵਾਰਡਾਂ ਵਿੱਚ ਛੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਪੰਜ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
9. 'ਜਿੱਥੇ ਕਾਂਗਰਸ ਮਜ਼ਬੂਤ ਹੁੰਦੀ ਹੈ, ਉੱਥੇ ਵੋਟ ਕੱਟੇ ਜਾਂਦੇ ਹਨ', ਰਾਹੁਲ ਗਾਂਧੀ ਨੇ ਘੇਰੀ EC
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸਮਰਥਨ ਕਰਨ ਵਾਲੇ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ "ਲੋਕਤੰਤਰ ਕਾਤਲਾਂ" ਅਤੇ "ਵੋਟ ਚੋਰਾਂ" ਨੂੰ ਬਚਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਅਜਿਹੇ ਲੋਕਾਂ ਦਾ ਬਚਾਅ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਚੋਣ ਕਮਿਸ਼ਨ ਨੂੰ ਇੱਕ ਹਫ਼ਤੇ ਦੇ ਅੰਦਰ ਕਰਨਾਟਕ ਸੀਆਈਡੀ ਨਾਲ ਪੂਰੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
10. 'ਅਨੰਦ ਕਾਰਜ' ਵਿਆਹ ਰਜਿਸਟ੍ਰੇਸ਼ਨ 'ਤੇ SC ਦਾ ਵੱਡਾ ਫੈਸਲਾ, ਸੂਬਿਆਂ ਨੂੰ ਜਾਰੀ ਕੀਤੇ ਹੁਕਮ
ਸੁਪਰੀਮ ਕੋਰਟ ਨੇ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਾਰ ਮਹੀਨਿਆਂ ਦੇ ਅੰਦਰ 'ਅਨੰਦ ਕਾਰਜ' ਜਾਂ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਨਿਯਮਾਂ ਨੂੰ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਧਰਮ ਨਿਰਪੱਖ ਢਾਂਚੇ ਦੇ ਅੰਦਰ ਜੋ ਧਾਰਮਿਕ ਪਛਾਣ ਦਾ ਸਤਿਕਾਰ ਕਰਦਾ ਹੈ ਅਤੇ ਨਾਗਰਿਕ ਸਮਾਨਤਾ ਨੂੰ ਯਕੀਨੀ ਬਣਾਉਂਦਾ ਹੈ, ਕਾਨੂੰਨ ਨੂੰ ਇੱਕ ਨਿਰਪੱਖ ਅਤੇ ਵਿਹਾਰਕ ਰਸਤਾ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ 'ਅਨੰਦ ਕਾਰਜ' ਦੁਆਰਾ ਸੰਪੰਨ ਵਿਆਹਾਂ ਨੂੰ ਹੋਰ ਵਿਆਹਾਂ ਦੇ ਬਰਾਬਰ ਰਜਿਸਟਰਡ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-