ਇਕ-ਦੂਜੇ ਨਾਲ ਵਿਆਹ ਦੇ ਬੰਧਨ ’ਚ ਬੱਝੀਆਂ ਅਰਜਨਟੀਨਾ ਤੇ ਪਿਊਟਰੋ ਰਿਕੋ ਦੀਆਂ ਬਿਊਟੀ ਕੁਈਨਜ਼, ਦੇਖੋ ਵੀਡੀਓ

Thursday, Nov 03, 2022 - 05:51 PM (IST)

ਇਕ-ਦੂਜੇ ਨਾਲ ਵਿਆਹ ਦੇ ਬੰਧਨ ’ਚ ਬੱਝੀਆਂ ਅਰਜਨਟੀਨਾ ਤੇ ਪਿਊਟਰੋ ਰਿਕੋ ਦੀਆਂ ਬਿਊਟੀ ਕੁਈਨਜ਼, ਦੇਖੋ ਵੀਡੀਓ

ਬਿਊਨਸ ਆਇਰਸ (ਬਿਊਰੋ)– ਸਾਬਕਾ ਮਿਸ ਅਰਜਨਟੀਨਾ ਮਾਰਿਆਨਾ ਵਾਰੇਲਾ ਤੇ ਪਿਊਟਰੋ ਰਿਕੋ ਫਾਬਿਓਲਾ ਵੈਲੇਂਟਾਈਨ ਨੇ ਵਿਆਹ ਕਰਵਾ ਲਿਆ ਹੈ। ਦੋਵਾਂ ਦਾ ਐਲਾਨ ਹੈਰਾਨ ਕਰਨ ਵਾਲਾ ਤਾਂ ਸੀ ਹੀ, ਨਾਲ ਹੀ ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖ਼ੁਸ਼ੀ ਦੀ ਖ਼ਬਰ ਵੀ ਸੀ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਇਨ੍ਹਾਂ ਦੋਵਾਂ ਨੇ ਵਿਆਹ ਦੀ ਖ਼ਬਰ ਦਿੱਤੀ।

ਦੋਵਾਂ ਦੀ ਮੁਲਾਕਾਤ ਸਾਲ 2020 ’ਚ ਥਾਈਲੈਂਡ ’ਚ ਮਿਸ ਗਰੈਂਡ ਇੰਟਰਨੈਸ਼ਨਲ ਦੌਰਾਨ ਹੋਈ ਸੀ। ਉਸ ਸਮੇਂ ਦੋਵੇਂ ਆਪਣੇ-ਆਪਣੇ ਦੇਸ਼ ਦੀ ਅਗਵਾਈ ਕਰ ਰਹੀਆਂ ਸਨ। ਦੋਵੇਂ ਹੀ ਟਾਪ 10 ’ਚ ਰਹੀਆਂ ਸਨ ਤੇ ਇਸ ਮੁਕਾਬਲੇ ਤੋਂ ਬਾਅਦ ਵੀ ਦੋਵੇਂ ਸੰਪਰਕ ’ਚ ਰਹੀਆਂ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇ ਵਾਲਾ ਕਤਲ ਕੇਸ ’ਚ NIA ਨੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਕੀਤੀ ਪੁੱਛਗਿੱਛ

ਸੋਸ਼ਲ ਮੀਡੀਆ ਪੋਸਟਸ ਦੇਖਣ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਹੀ ਕਾਫੀ ਕਰੀਬੀ ਦੋਸਤ ਰਹੀਆਂ ਹਨ ਪਰ ਇਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਤੇ ਦੋਵੇਂ ਚੁੱਪਚਾਪ ਇਕ-ਦੂਜੇ ਨੂੰ ਡੇਟ ਕਰ ਰਹੀਆਂ ਸਨ। ਦੋਵਾਂ ਨੇ ਇੰਸਟਾਗ੍ਰਾਮ ’ਤੇ ਅਜਿਹੀ ਰੀਲ ਪੋਸਟ ਕੀਤੀ ਹੈ, ਜੋ ਉਨ੍ਹਾਂ ਦੇ ਸਭ ਤੋਂ ਪਿਆਰੇ ਪਲ ਨੂੰ ਬਿਆਨ ਕਰਦੀ ਹੈ।

ਕੈਂਡਲ ਲਾਈਟ ਡਿਨਰ, ਸ਼ੈਂਪੇਨ ਸ਼ੇਅਰਿੰਗ ਵਿਚਾਲੇ ਗੋਲਡਨ ਤੇ ਸਿਲਵਰ ਰੰਗ ਦੇ ਗੁਬਾਰਿਆਂ ਨਾਲ ਦੋਵਾਂ ਨੇ ਇਕ-ਦੂਜੇ ਨੂੰ ਪ੍ਰਪੋਜ਼ ਕੀਤਾ ਸੀ। ਇਸ ਦੀ ਇਕ ਰੀਲ ਵੀ ਉਨ੍ਹਾਂ ਨੇ ਸਾਂਝੀ ਕੀਤੀ ਹੈ। ਇਨ੍ਹਾਂ ਗੁਬਾਰਿਆਂ ’ਤੇ ਲਿਖਿਆ ਸੀ, ‘‘ਮੈਰੀ ਮੀ।’’

ਇਕ ਤਸਵੀਰ ਤੋਂ ਪਤਾ ਲੱਗਦਾ ਹੈ ਕਿ 28 ਅਕਤੂਬਰ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਵਿਆਹ ਪਿਊਟਰੋ ਰਿਕੋ ਦੇ ਸੈਨ ਜੁਆਨ ’ਚ ਹੋਇਆ ਹੈ। ਤਸਵੀਰ ’ਚ ਜੋ ਕੈਪਸ਼ਨ ਹੈ, ਉਹ ਸਪੈਨਿਸ਼ ਭਾਸ਼ਾ ’ਚ ਹੈ।

ਇਸ ’ਚ ਲਿਖਿਆ ਹੈ, ‘‘ਆਪਣੇ ਰਿਲੇਸ਼ਨਸ਼ਿਪ ਨੂੰ ਪ੍ਰਾਈਵੇਟ ਰੱਖਣ ਤੋਂ ਬਾਅਦ ਅਸੀਂ ਆਪਣੇ ਇਸ ਖ਼ਾਸ ਦਿਨ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News