11 ਘੰਟਿਆਂ ਦੀ ਸਰਜਰੀ ਮਗਰੋਂ ਜਨਮ ਤੋਂ ਜੁੜੀਆਂ ਬੱਚੀਆਂ ਨੂੰ ਮਿਲਿਆ ਨਵਾਂ ਜੀਵਨ

09/22/2020 11:02:48 AM

ਵਾਸ਼ਿੰਗਟਨ : ਅਮਰੀਕਾ ਦੇ ਪੀਟਰਸਬਰਗ ਵਿਚ 1 ਸਾਲ ਦੀਆਂ 2 ਜੁੜਵਾਂ ਭੈਣਾਂ (ਜਿਨ੍ਹਾਂ ਦਾ ਸਰੀਰ ਆਪਸ ਵਿਚ ਜੁੜਿਆ ਹੋਇਆ ਸੀ) ਦੀ ਸਫ਼ਲ ਸਰਜਰੀ ਕਰਕੇ ਵੱਖ ਕਰ ਦਿੱਤਾ ਗਿਆ ਹੈ। ਮਿਸ਼ੀਗਨ ਯੂਨੀਵਰਸਿਟੀ ਦੇ ਡਾਕਟਰਾਂ ਨੇ ਇਹ ਚਮਤਕਾਰ ਕਰ ਦਿਖਾਇਆ ਹੈ। ਦਰਅਸਲ ਸਾਰਾਬੇਟ ਅਤੇ ਅਮੇਲੀਆ ਇਰਵਿਨ ਦਾ ਸਰੀਰ ਜਨਮ ਤੋਂ ਹੀ ਆਪਸ ਵਿਚ ਜੁੜਿਆ ਹੋਇਆ ਸੀ। ਇਨ੍ਹਾਂ ਦੋਵਾਂ ਕੋਲ ਆਪਣੇ-ਆਪਣੇ ਹੱਥ-ਪੈਰ ਅਤੇ ਦਿਲ ਸਨ ਪਰ ਦੋਵਾਂ ਕੋਲ ਇਕ ਹੀ ਲੀਵਰ ਸੀ। ਇਸ ਨਾਲ ਦੋਵਾਂ ਬੱਚੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਮੁਸ਼ਕਲ ਹੁੰਦੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਵੱਖ-ਵੱਖ ਜ਼ਿੰਦਗੀ ਦੇਣ ਦਾ ਫ਼ੈਸਲਾ ਕੀਤਾ ਅਤੇ ਮਿਸ਼ੀਗਨ ਯੂਨੀਵਰਸਿਟੀ ਦੇ ਡਾਕ‍ਟਰਾਂ ਨੇ ਆਪਰੇਸ਼ਨ ਕਰਕੇ ਦੋਵਾਂ ਭੈਣਾਂ ਨੂੰ ਵੱਖ-ਵੱਖ ਕਰ ਦਿੱਤਾ।

ਇਹ ਵੀ ਪੜ੍ਹੋ: ਰਾਹਤ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

ਦੋਵਾਂ ਦੇ ਸਰੀਰ ਨੂੰ ਵੱਖ ਕਰਣ ਲਈ ਉਨ੍ਹਾਂ ਦੇ ਜਨਮ ਦੇ ਕਰੀਬ 14 ਮਹੀਨੇ ਬਾਅਦ ਅਗਸਤ ਵਿਚ ਸਰਜਰੀ ਹੋਈ ਸੀ। ਇਹ ਸਰਜਰੀ ਤਕਰੀਬਨ 11 ਘੰਟੇ ਤੱਕ ਚੱਲੀ। ਹੁਣ ਦੋਵੇਂ ਜੁੜਵਾ ਭੈਣਾਂ ਬਿਲਕੁੱਲ ਠੀਕ ਹਨ ਅਤੇ ਆਪਣੇ ਘਰ ਵਿਚ ਹਨ। ਸਰਜਰੀ ਕਰਣ ਵਾਲੀ ਟੀਮ ਦੀ ਅਗਵਾਈ ਕਰਣ ਵਾਲੇ ਡਾਕਟਰ ਜਾਰਜ ਮਿਚਾਲਿਸਕਾ ਨੇ ਕਿਹਾ, 'ਜਦੋਂ ਦੋਵਾਂ ਬੱਚੀਆਂ ਨੂੰ ਇਕ-ਦੂਜੇ ਨਾਲੋਂ ਵੱਖ ਕਰਣ ਲਈ ਅੰਤਮ ਚੀਰਾ ਲਗਾਇਆ ਗਿਆ ਸੀ ਤਾਂ ਉਹ ਆਪਰੇਸ਼ਨ ਥਿਏਟਰ ਵਿਚ ਮੌਜੂਦ ਸਾਰੇ ਲੋਕਾਂ ਲਈ ਕਾਫ਼ੀ ਭਾਵੁਕ ਕਰਣ ਵਾਲਾ ਪਲ ਸੀ।' ਡਾਕ‍ਟਰ ਜਾਰਜ ਨੇ ਕਿਹਾ, 'ਮੈਂ ਖੁਦ ਜੁੜਵਾ ਬੱਚੀਆਂ ਦਾ ਪਿਤਾ ਹਾਂ। ਮੈਨੂੰ ਪਤਾ ਹੈ ਕਿ ਜੁੜਵਾ ਬੱਚੀਆਂ ਦਾ ਇਕ-ਦੂਜੇ ਨਾਲ ਡੂੰਘਾ ਰਿਸ਼ਤਾ ਹੁੰਦਾ ਹੈ। ਸਾਰਾਬੇਟ ਅਤੇ ਅਮੇਲੀਆ ਵਿਚ ਹਮੇਸ਼ਾ ਇਕ ਵੱਖ ਹੀ ਕਿਸਮ ਦਾ ਤਾਲਮੇਲ ਰਹੇਗਾ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੋਵਾਂ ਦਾ ਭਵਿੱਖ ਕਾਫ਼ੀ ਸੁਨਹਿਰਾ ਹੈ। ਦੋਵਾਂ ਦੇ ਮਾਪੇ ਏਲੀਸਨ ਅਤੇ ਫਿਲ ਇਰਵਿਨ ਨੂੰ ਡਿਲਿਵਰੀ ਤੋਂ 4 ਮਹੀਨੇ ਪਹਿਲਾਂ 2019 ਵਿਚ ਇਕ ਪ੍ਰੈਗਨੈਂਸੀ ਅਲਟਰਾਸਾਊਂਡ ਜ਼ਰੀਏ ਆਪਸ ਵਿਚ ਜੁੜੇ ਹੋਏ ਜੁੜਵਾ ਬੱਚੀਆਂ ਦੇ ਬਾਰੇ ਵਿਚ ਪਤਾ ਲੱਗਾ ਸੀ।

ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ

ਇਰਵਿਨ ਨੂੰ ਡਰ ਸੀ ਕਿ ਸ਼ਾਇਦ ਬੱਚੀਆਂ ਸਰਜਰੀ ਯੋਗ ਉਮਰ ਹੋਣ ਤੱਕ ਨਾ ਰਹਿਣ ਪਰ ਉਨ੍ਹਾਂ ਨੇ ਇੰਤਜਾਰ ਕੀਤਾ। ਸਾਰਾਬੇਟ ਅਤੇ ਅਮੇਲੀਆ ਦੀ ਮਾਂ ਏਲੀਸਨ ਦਾ ਕਹਿਣਾ ਹੈ, 'ਮੈਂ ਜਨਮ ਦੇ ਬਾਅਦ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਆਪਣੇ ਸੀਨੇ ਨਾਲ ਲਗਾ ਪਾ ਰਹੀ ਸੀ। ਜਦੋਂ ਮੈਂ ਸਰਜਰੀ ਦੇ ਬਾਅਦ ਉਨ੍ਹਾਂ ਦੋਵਾਂ ਨੂੰ ਵੱਖ-ਵੱਖ ਗੋਦ ਵਿਚ ਲਿਆ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।'


cherry

Content Editor

Related News