81 ਸਾਲਾ ਬਜ਼ੁਰਗ ਨੇ ਨਾਬਾਲਗ ਲੜਕੀ ਨਾਲ ਕੀਤੀ ਛੇੜਛਾੜ, ਹੁਣ ਮਿਲੇਗੀ ਸਜ਼ਾ

09/06/2017 6:00:29 PM

ਸਿਡਨੀ— ਸਿਡਨੀ ਸ਼ਾਪਿੰਗ ਸੈਂਟਰ ਦੇ ਟਾਇਲਟ ਵਿਚ ਇਕ ਨਾਬਾਲਗ ਲੜਕੀ 'ਤੇ 80 ਸਾਲਾ ਬਜ਼ੁਰਗ ਨੇ ਕਥਿਤ ਤੌਰ 'ਤੇ ਜਿਨਸੀ ਹਮਲਾ ਕੀਤਾ। ਮੰਗਲਵਾਰ ਸਵੇਰੇ 14 ਸਾਲਾ ਲੜਕੀ ਹੋਰਸਨਬਾਏ ਵਿਚ ਸੀ, ਜਿੱਥੇ 81 ਸਾਲਾ ਬਜ਼ੁਰਗ ਨੇ ਲੜਕੀ ਕੋਲ ਆ ਕੇ ਉਸ ਦੇ ਵਾਲਾਂ ਨੂੰ ਛੂਹਣ ਅਤੇ ਉਸ ਨੂੰ ਕਿਸ ਕਰਨ ਦੀ ਕੋਸ਼ਿਸ ਕੀਤੀ। ਲੜਕੀ ਕਿਸੇ ਤਰ੍ਹਾਂ ਉੱਥੋਂ ਭੱਜ ਗਈ ਪਰ ਉਹ ਲੜਕੀ ਦਾ ਪਿੱਛਾ ਕਰਦਾ ਹੋਇਆ ਜਨਤਕ ਟਾਇਲਟ ਤੱਕ ਪੁੱਜ ਗਿਆ, ਜਿੱਥੇ ਉਸ ਨੇ ਲੜਕੀ 'ਤੇ ਜਿਨਸੀ ਹਮਲਾ ਕੀਤਾ। 
ਲੜਕੀ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਨੇ ਕਈ ਘੰਟਿਆ ਬਾਅਦ ਵੇਟਾਰਾ ਹਾਊਸ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਰਾਤ ਸਲਾਖਾਂ ਪਿੱਛੇ ਕੱਟੀ ਅਤੇ ਬੁੱਧਵਾਰ ਨੂੰ ਉਸ ਨੂੰ ਹੋਰਸਨਬਾਏ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News